Skip to content
Independent perspectives. Global stories.
BREAKING

ਆਈ.ਪੀ.ਐਲ ਲਈ ਅੱਜ ਲੱਗੇਗੀ ਕ੍ਰਿਕਟਰਾਂ ਦੀ ਬੋਲੀ

Share this story

fff

ਨਵੀਂ ਦਿੱਲੀ, 11 ਫਰਵਰੀ (ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ-7) ਲਈ ਭਲਕੇ ਬੁੱਧਵਾਰ ਨੂੰ 500 ਤੋਂ ਜ਼ਿਆਦਾ ਕ੍ਰਿਕਟਰਾਂ ਦੀ ਬੋਲੀ ਲੱਗੇਗੀ। ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਕੇਵਿਨ ਪੀਟਰਸਨ ਤੇ ਜੈਕ ਕੈਲਿਸ ਆਦਿ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਨਿਲਾਮੀ ਵਿੱਚ 8 ਫ੍ਰੈਂਚਾਈਜ਼ੀ ਟੀਮਾਂ ਕੈਪਡ ਅਤੇ ਅਨਕੈਪਡ ਖਿਡਾਰੀਆਂ ’ਤੇ ਬੋਲੀ ਲਾਉਣਗੀਆਂ।ਨਿਲਾਮੀ ਵਿੱਚ 219 ਕੈਪਡ ਖਿਡਾਰੀ ਰੱਖੇ ਗਏ ਹਨ, ਜਿਨ੍ਹਾਂ ਵਿੱਚ 169 ਭਾਰਤੀ ਅਤੇ 50 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ, ਜਦੋਂ ਕਿ 292 ਅਨਕੈਪਡ ਖਿਡਾਰੀਆਂ ਵਿੱਚ 255 ਭਾਰਤੀ ਅਤੇ 37 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ। ਕੁੱਲ 30 ਖਿਡਾਰੀ ਦੋ ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ’ਤੇ ਰੱਖਿਆ

ਗਿਆ ਹੈ, ਜਿਨ੍ਹਾਂ ਵਿੱਚ 11 ਭਾਰਤੀ ਖਿਡਾਰੀ ਸ਼ਾਮਿਲ ਹਨ। ਇਸ ਨਿਲਾਮੀ ਦਾ ਪ੍ਰਸਾਰਣ ਸਵੇਰੇ 9:30 ਵਜੇ ਸੋਨੀ ਸਿਕਸ ਚੈਨਲ ’ਤੇ ਕੀਤਾ ਜਾਵੇਗਾ।

WRITTEN BY