ਕੈਪਟਾਊਨ, 25 ਮਾਰਚ (ਪੀ.ਟੀ.)- ਸਟੀਵ ਸਮਿਥ ਨੇ ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਆਸਟਰੇਲੀਆਈ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿਤਾ ਹੈ। ਉਸ ਤੋਂ ਇਲਾਵਾ ਡੈਵਿਡ ਵਾਰਨਰ ਨੇ ਵੀ ਟੀਮ ਦੀ ਉਪ ਕਪਤਾਨੀ ਤੋਂ ਅਸਤੀਫਾ ਦੇ ਦਿਤਾ ਹੈ। ਸਮਿਥ ਤੋਂ ਇਲਾਵਾ ਫਿਲਹਾਲ ਵਿਕੇਟਕੀਪਰ ਬਲੇਬਾਜ ਟਿਮ ਪੇਨ ਨੂੰ ਆਸਟਰੇਲੀਆ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।