ਅੰਮ੍ਰਿਤਸਰ, 25 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਡਾ. ਸੰਤੋਖ ਸਿੰਘ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੇ ਅਣਖੀ ਧੜੇ ਦੇ ਰਾਜ ਮਹਿੰਦਰ ਸਿੰਘ ਅਤੇ ਧੰਨਰਾਜ ਸਿੰਘ ਨੂੰ ਹਰਾਇਆ ਹੈ।ਮੀਤ ਪ੍ਰਧਾਨ ਸਰਬਜੀਤ ਸਿੰਘ ਅਤੇ ਆਨਰੇਰੀ ਸਕਤਰ ਸੁਰਿੰਦਰ ਸਿੰਘ ਬਣੇ ਹਨ।ਤਿੰਨੇ ਅਹੁਦਿਆਂ ਲਈ ਚੋਣ ਐਤਵਾਰ ਨੂੰ ਹੋਈ। ਚੀਫ ਖਾਲਸਾ ਦੀਵਾਨ ਦੇ ਮੁਖੀ ਦੀ ਚੋਣ ਲਈ ਤਿੰਨ ਵੱਖ-ਵੱਖ ਧੜਿਆਂ ਦੇ ਕੁਲ 9 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ।ਇਸ ਦੌਰਾਨ ਪੁਲਸ ਵਲੋਂ ਸਖਤ ਸੁਰਖਿਆ ਪ੍ਰਬੰਧ ਕੀਤੀ ਗਏ ਸਨ।