ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਲਈ ਮਾਹਰ ਕੰਮ ’ਤੇ ਜੁਟੇ ਹੋਏ : ਪ੍ਰਧਾਨ ਮੰਤਰੀ

ਸ੍ਰੀ ਮੋਦੀ ਨੇ ‘ਮਨ ਕੀ ਬਾਤ’ ’ਚ ਡਾ. ਅੰਬੇਡਕਰ ਨੂੰ ਕੀਤਾ ਯਾਦ

ਨਵੀਂ ਦਿੱਲੀ, 25 ਮਾਰਚ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ 42ਵੇਂ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਦੇਣ ਲਈ ਕਾਰਵਾਈ ਜਾਰੀ ਹੈ, ਇਸ ਸਬੰਧ ਵਿੱਚ ਮਾਹਰ ਵੱਡੇ ਪੱਧਰ ’ਤੇ ਆਪਣੇ ਕੰਮ ਵਿੱਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਬਜਟ ‘ਚ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁਲ ਦੇਣ ਲਈ ਵਡਾ ਫੈਸਲਾ ਲਿਆ ਗਿਆ ਸੀ। ਹੁਣ ਕਿਸਾਨਾਂ ਨੂੰ ਯੋਗ ਐਮਐਸਪੀ ਦੇਣ ਲਈ ਕਾਫੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।ਆਪਣੇ ਇਸ ਰੇਡੀਓ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਉਨ੍ਹਾਂ ਡਾਕਟਰ ਭੀਮ ਰਾਓ ਡਾ. ਅੰਬੇਡਕਰ ਬਾਰੇ ਗਲਬਾਤ ਕਰਦਿਆਂ ਕਿਹਾ ਕਿ ਉਦਯੋਗਾਂ ਦਾ ਵਿਕਾਸ ਸ਼ਹਿਰਾਂ ‘ਚ ਹੀ ਸੰਭਵ ਹੋਵੇਗਾ ਜਿਸ ਕਾਰਨ ਡਾ. ਅੰਬੇਡਕਾਰ ਦਾ ਸ਼ਹਿਰੀਕਰਨ ‘ਚ ਵਡਾ ਭਰੋਸਾ ਸੀ।ਸ੍ਰੀ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਡਾ. ਅੰਬੇਡਕਾਰ ਦੇ ਵਿਜ਼ਨ ਨੂੰ ਹੀ ਅਗੇ ਲੈ ਕੇ ਵਧ ਰਹੀ ਹੈ ਤੇ ਅਸੀਂ ਉਨ੍ਹਾਂ ਦੇ ਸੁਫਨਿਆਂ ਨੂੰ ਪੂਰਾ ਕਰਨ ‘ਚ ਲਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸੋਹਣਾ ਭਾਰਤ ਤੇ ਸਿਹਤਮੰਦ ਭਾਰਤ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਇਸ ਨੂੰ ਲਗਾਤਾਰ ਅਗੇ ਵਧਾ ਰਹੇ ਹਾਂ ਤੇ ਦੇਸ਼ ਦੇ ਸਾਰੇ ਮੰਤਰਾਲੇ ਇਸ ਲਈ ਕੰਮ ਕਰ ਰਹੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਤਿੰਨ ਹਜ਼ਾਰ ਦੇ ਕਰੀਬ ਜਨ ਔਸ਼ਦੀ ਕੇਂਦਰ ਖੋਲ੍ਹੇ ਹਨ। ਇਥੇ 800 ਦੇ ਕਰੀਬ ਦਵਾਈਆਂ ਬਹੁਤ ਘਟ ਕੀਮਤ ‘ਤੇ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦਿਲ ਦੇ ਮਰੀਜ਼ਾਂ ਦਾ ਇਲਾਜ ਵੀ ਸਾਡੀ ਹੀ ਸਰਕਾਰ ਨੇ ਸਸਤਾ ਕੀਤਾ ਹੈ।ਉਨ੍ਹਾਂ ਨੇ ਕਿਸਾਨਾਂ ਨਾਲ ਸਮਾਜਿਕ ਕੰਮ ਕਰਨ ਵਾਲੇ ਕੁਝ ਖਾਸ ਲੋਕਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ‘ਚ ਦੇਸ਼ ਵਾਸੀਆਂ ਨੂੰ ਰਾਮਨੌਮੀ ਦੀ ਵਧਾਈ ਦਿਤੀ ਅਤੇ ਕਿਹਾ ਕਿ ਰਾਮ ਭਾਰਤੀਆਂ ਦੇ ਦਿਲ ‘ਚ ਹਨ। ਗਾਂਧੀ ਵੀ ਰਾਮ ਤੋਂ ਪ੍ਰੇਰਨਾ ਲੈਂਦੇ ਸਨ। ਸ੍ਰੀ. ਮੋਦੀ ਨੇ ਕੋਮਲ ਠਕਰ ਨਾਂ ਦੇ ਸ਼ਖਸ ਵਲੋਂ ਆਏ ਸੰਸਕ੍ਰਿਤ ਦੇ ਆਨਲਾਈਨ ਕੋਰਸ ਸ਼ੁਰੂ ਕਰਨ ‘ਤੇ ਆਪਣੀ ਰਾਏ ਰਖੀ। ਉਨ੍ਹਾਂ ਨੇ ਕਿਹਾ,‘‘ਕੋਮਲ ਜੀ ਸੰਸਕ੍ਰਿਤ ਦੇ ਪ੍ਰਤੀ ਤੁਹਾਡਾ ਪ੍ਰੇਮ ਦੇਖ ਕੇ ਬਹੁਤ ਚੰਗਾ ਲਗਾ। ਮੈਂ ਸੰਬੰਧਤ ਵਿਭਾਗ ਨਾਲ ਇਸ ਵਲ ਹੋ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਕਿਹਾ ਹੈ। ‘ਮਨ ਕੀ ਬਾਤ‘ ਸੁਣਨ ਵਾਲੇ ਜੋ ਸੰਸਕ੍ਰਿਤ ਨੂੰ ਲੈ ਕੇ ਕੰਮ ਕਰ ਰਹੇ ਹਨ, ਉਹ ਵੀ ਵਿਚਾਰ ਕਰਨ ਕਿ ਕੋਮਲ ਜੀ ਦੇ ਸੁਝਾਅ ਨੂੰ ਕਿਵੇਂ ਅਗੇ ਵਧਾਇਆ ਜਾਵੇ।’’ ਪੀ.ਐਮ. ਮੋਦੀ ਨੇ ਕਿਹਾ,‘‘ਆਸਾਮ ਦੇ ਕਰੀਮਗੰਜ ਦੇ ਇਕ ਰਿਕਸ਼ਾ ਚਾਲਕ ਅਹਿਮ ਅਲੀ ਨੇ ਆਪਣੀ ਇਛਾ ਸ਼ਕਤੀ ਦੇ ਜ਼ੋਰ ‘ਤੇ ਗਰੀਬ ਬਚਿਆਂ ਲਈ 9 ਸਕੂਲ ਬਣਵਾਏ ਹਨ।