ਕੁੱਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੁੰਦੇ ਹਨ, ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੇਸ਼ਾ ਵਿਦੇਸ਼ਾਂ ਵਿੱਚ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਗਾਇਕ ਲਖਵੀਰ ਸਿੰਘ ਧਾਲੀਵਾਲ ਨੇ ਪਿਤਾ ਸਿੰਬਲ ਸਿੰਘ ਦੇ ਘਰ ਮਾਤਾ ਕਰਮਜੀਤ ਕੌਰ ਦੀ ਕੁੱਖੋ ਪਿੰਡ ਫੂਲੇਵਾਲਾ (ਬਠਿੰਡਾ) ਵਿਖੇ ਜਨਮ ਲਿਆ। ਕਿਸੇ ਨੂੰ ਕੀ ਪਤਾ ਸੀ ਲਖਵੀਰ ਨੇ ਗਾਇਕੀ ਖੇਤਰ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ।ਗਾਇਕ ਲਖਵੀਰ ਧਾਲੀਵਾਲ ਨੇ ਕਈ ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆ ਕਿ ਲਖਵੀਰ ਸਿੰਘ ਧਾਲੀਵਾਲ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਲਖਵੀਰ ਅਮਨਦੀਪ ਅਮਨ ਅਤੇ ਜਤਿੰਦਰ ਗਿੱਲ ਤੋਂ ਇਲਾਵਾ ਨਾਮਵਰ ਗਾਇਕਾਂ ਨਾਲ ਸਟੇਜ ਤੇ ਗਾ ਚੁੱਕਾ ਹੈ। ਹੁਣ ਲਖਵੀਰ ਸਿੰਘ ਧਾਲੀਵਾਲ ਆਪਣੀ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਕੇ ਖੂਬ ਨਾਮਣਾ ਖੱਟ ਰਿਹਾ ਹੈ।
-ਮਨਦੀਪ ਢੀਂਗਰਾ,98144-70457