ਜ਼ੀਰਾ, 23 ਮਾਰਚ (ਦਲਜੀਤ ਸਿੰਘ ਨੂਰਪੁਰ)- ਅੱਜ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਤੇ ਰਾਜ ਗੁਰੂ ਸੁਖਦੇਵ ਤੇ ਬੀ. ਕੇ ਦਤ ਨੂੰ ਹੁਸੈਨੀਵਾਲਾ ਫਿਰੋਜ਼ਪੁਰ ਬਾਡਰ ਵਿਖੇ ਬਹੁਤ ਭਾਰੀ ਉਤਸ਼ਾਹ ਨਾਲ ਲੋਕਾਂ ਨੇ ਪਹੁੰਚ ਕੇ ਸ਼ਰਧਾਂ ਦੇ ਫੁਲ ਭੇਟ ਕੀਤੇ ਜਿਸ ਵਿਚ ਮੰਨੀਆ ਪ੍ਰਮੰਨੀਆ ਇਲਾਕੇ ਦੀਆ ਸ਼ਖਸੀਅਤਾਂ ਤੇ ਬੁਧੀਜੀਵੀ ਵਰਗ ਨੇ ਵੀ ਹਿਸਾਂ ਲਿਆ ਰਾਜ਼ਨੀਤਿਕ ਪਾਰਟੀਆ ਤੇ ਪਰਸ਼ਾਨਿਕ ਅਧਿਕਾਰੀਆ ਤੇ ਸਮੂਹ ਯੂਨੀਅਨਾਂ ਤੇ ਨੋਜੁਆਨ ਵਰਗ ਨੇ ਸ਼ਹੀਦਾਂ ਦੀ ਸੋਚ ਤੇ ਚਲਣ ਦਾ ਪ੍ਰਨ ਕੀਤਾ ਤੇ ਉਚ ਪਧਰੀ ਨਾਟਕ ਮੇਲਾ ਤੇ ਕਬਡੀ ਵੀ ਕਰਵਾਈ ਗਈ ਲੋਕਾਂ ਵਿਚ ਸ਼ਹੀਦਾਂ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲਿਆ।