Skip to content
Independent perspectives. Global stories.
BREAKING

ਲੋਕ ਸਭਾ ’ਚ ਤੇਲੰਗਾਨਾ, ਸਿੱਖ ਵਿਰੋਧੀ ਦੰਗਿਆਂ ਉੱਤੇ ਭਾਰੀ ਹੰਗਾਮਾ

Share this story

neww law ਨਵੀਂ ਦਿੱਲੀ, 10 ਫਰਵਰੀ (ਪੀ.ਟੀ.)-ਤੇਲੰਗਾਨਾ, ਸੰਪ੍ਰਦਾਇਕ ਹਿੰਸਾ ਨਿਰੋਧਕ ਬਿੱਲ ਪੇਸ਼ ਕਰਨ ਦੀ ਮੰਗ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ ‘ਤੇ ਮੈਬਰਾਂ ਦੇ ਭਾਰੀ ਰੌਲੇ ਰੱਪੇ ਕਾਰਨ ਲੋਕਸਭਾ ਦੀ ਕਾਰਵਾਈ ਅੱਜ ਸ਼ੁਰੂ ਹੋਣ ਤੋਂ ਕੁੱਝ ਹੀ ਦੇਰ ਬਾਅਦ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੀਮਾਂਧਰ ਖੇਤਰ ਦੇ ਕਾਂਗਰਸ, ਤੇਦੇਪਾ ਤੇ ਜਗਨਮੋਹਨ ਰੈੱਡੀ ਦੀ ਅਗਵਾਈ ‘ਚ ਵਾਈਐਸਆਰ ਕਾਂਗਰਸ ਦੇ ਮੈਂਬਰ ਆਂਧਰਾ ਪ੍ਰਦੇਸ਼ ਦੀ ਮੰਗ ਕਰਦੇ ਹੋਏ ਸਪੀਕਰ ਦੇ ਨੇੜੇ ਆ ਗਏ। ਉਨ੍ਹਾਂ ਦੇ ਹੱਥਾਂ ’ਚ ਤਖਤੀਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ,‘ਆਂਧਰਾ ਪ੍ਰਦੇਸ਼ ਨੂੰ ਇਕਜੁਟ ਰੱਖੋ। ‘ ਇਸਦੇ ਨਾਲ ਹੀ ਅਕਾਲੀ ਦਲ ਦੇ ਮੈਬਰਾਂ ਨੇ ਆਪਣੇ ਸਥਾਨ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ

ਚੁੱਕਿਆ। ਉਨ੍ਹਾਂ ਦੇ ਹੱਥਾਂ ‘ਚ ਤਖਤੀਆਂ ਸਨ, ਜਿਨ੍ਹਾਂ ‘ਤੇ ਮਾਮਲੇ ‘ਚ ਤੇਜ਼ੀ ਨਾਲ ਕਾਰਵਾਈ ਨਿਸ਼ਚਤ ਕਰਨ ਦੀ ਮੰਗ ਕੀਤੀ ਗਈ ਸੀ। ਸਪਾ ਮੈਂਬਰ ਵੀ ਸੰਪ੍ਰਦਾਇਕ ਹਿੰਸਾ ਨਿਰੋਧਕ ਬਿੱਲ ਪੇਸ਼ ਕਰਨ ਦੀ ਮੰਗ ਕਰ ਰਹੇ ਸਨ। ਸ਼ੋਰਸ਼ਰਾਬਾ ਰੁਕਦਾ ਨਾ ਵੇਖ ਕੇ ਸਪੀਕਰ ਨੇ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।

WRITTEN BY