ਨਵੀਂ ਦਿੱਲੀ, 10 ਫਰਵਰੀ (ਪੀ.ਟੀ.)-ਟੀਮ ਅੰਨਾ ਦੀ ਮੈਂਬਰ ਕਿਰਨ ਬੇਦੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਨਲੋਕਪਾਲ ਬਿੱਲ ਪਾਸ ਨਾ ਹੋਣ ’ਤੇ ਅਸਤੀਫੇ ਦੀ ਧਮਕੀ ਦਿੱਤੇ ਜਾਣ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ। ਕਿਰਨ ਨੇ ਟਵੀਟ ਕੀਤਾ ਕਿ ਮੈਨੂੰ ਹੈਰਾਨੀ ਹੈ ਕਿ ਦਿੱਲੀ ਜਨਲੋਕਪਾਲ ਬਿੱਲ ਪਾਸ ਕਰਵਾਉਣ ਲਈ ਤਿਆਰ ਕੀਤਾ ਗਿਆ ਜਾਂ ਇਸ ਨ੍ਹੂੰ ਦੂਸਰਿਆਂ ’ਤੇ ਇਲਜ਼ਾਮ ਲਗਾ ਕੇ ਭੱਜਣ ਲਈ ਟਕਰਾਅ ਦਾ ਕਾਰਨ ਬਣਾਉਣ ਲਈ ਤਿਆਰ ਕੀਤਾ ਗਿਆ? ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪਦ ਦੀ ਸਹੁੰ ਲੈਂਦੇ ਸਮੇਂ ਕੇਜਰੀਵਾਲ ਅੰਨਾ ਨੂੰ ਭੁੱਲ ਗਏ ਸਨ, ਹੁਣ ਉਹ ਫਿਰ ਤੋਂ ਅੰਨਾ ਦਾ ਸਮਰਥਨ ਮੰਗ ਰਹੇ ਹਨ।
ਅਸਤੀਫੇ ਦੀ ਧਮਕੀ ਨੂੰ ਲੈ ਕੇ ਕਿਰਨ ਬੇਦੀ ਨੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ



