ਨਸ਼ਾ ਰੋਕੂ ਮੁਹਿੰਮ ਤਹਿਤ ਮੌੜ ਮੰਡੀ ਵਿਖੇ ਡੀ.ਐਸ.ਪੀ. ਨੇ ਕਰਵਾਇਆ ਸਹੁੰ ਚੁੱਕ ਸਮਾਰੋਹ

ਮੌੜ ਮੰਡੀ, 23 ਮਾਰਚ (ਰੇਸ਼ਮ ਸਿੰਘ ਕੁੱਬੇ)- ਸਾਡੀ ਮੌਤ ’ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ ਸ਼ਬਦਾਵਲੀ ਕਹਿਣ ਵਾਲੇ ਮਹਾਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਂੈਪਟਨ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਦੇ ਤਹਿਤ ਸਥਾਨਕ ਸ਼ਹਿਰ ਦੇ ਅਸ਼ੀਰਵਾਦ ਪੈਲਿਸ ਵਿਖੇ ਡੀ. ਐਸ. ਪੀ. ਮੌੜ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਨਸ਼ਾ ਰੋਕੂ ਅਫਸਰਾਂ ਲਈ ਸਹੁੰ ਚੁੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਤਹਿਸੀਲਦਾਰ ਮੌੜ ਸ਼੍ਰੀ ਮਤੀ ਸਰੋਜ ਰਾਣੀ ਅਗਰਵਾਲ , ਨਾਇਬ ਤਹਿਸੀਲਦਾਰ ਕਮਲਜੀਤ ਸਿੰਘ ਗੋਲਡੀ , ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਤੋ ਇਲਾਵਾ ਪੰਚ , ਸਰਪੰਚ ਅਤੇ ਧਾਰਮਿਕ, ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਤਹਿਸੀਲਦਾਰ ਸ਼ਰੋਜ ਰਾਣੀ ਅਗਰਵਾਲ ਅਤੇ ਡੀ. ਐਸ. ਪੀ. ਸੁਰਿੰਦਰ ਕੁਮਾਰ ਵੱਲੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸੈਕੜਿਆਂ ਦੀ ਤਦਾਦ ਵਿਚ ਸ਼ਾਮਿਲ ਹੋਏ ਵਿਅਕਤੀਆਂ ਨੂੰ ਸਹੁੰ ਚੁਕਾਈ । ਇਸ ਮੌਕੇ ਡੀ. ਐਸ. ਪੀ. ਸੁਰਿੰਦਰ ਕੁਮਾਰ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਸਮਾਜ ਅਤੇ ਦੇਸ਼ ਦੀ ਬਿਹਤਰੀ ਲਈ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਗੂਰਕ ਕਰਨਾ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹਿਚਾਉਣਾ ਸਮੇਂ ਦੀ ਮੁੱਖ ਲੋੜ ਹੈ । ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਸੂਬੇ ’ ਚੋ ਨਸ਼ਾ ਖਤਮ ਕਰਨ ਲਈ ਸੁਹਿਰਦ ਹੋਣਾ ਚਾਂਹੀਦਾ ਹੈ , ਤਾਂ ਜੋ ਨਸ਼ਿਆਂ ਦੀ ਦਲਦਲ ਵਿਚ ਡੁੱਬ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ । ਇਸ ਮੌਕੇ ਹਲਕਾ ਮੌੜ ਦੇ ਸੇਵਾਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਨਸ਼ਿਆਂ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਰਿਹਾ , ਜਿਸ ਕਾਰਨ ਪੰਜਾਬ ਦੀ ਤਸਵੀਰ ਡਰਾਉਣੀ ਨਜ਼ਰ ਆ ਰਹੀ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਅਨੇਕਾਂ ਤਸਕਰਾਂ ਨੂੰ ਜੇਲ੍ਹਾਂ ’ ਚ ਸੁੱਟਿਆ ਗਿਆ , ਜਿਸ ਕਾਰਨ ਪੰਜਾਬ ਅੰਦਰ ਨਸ਼ੇ ਦਾ ਖਾਤਮਾ ਹੋ ਗਿਆ ਹੈ । ਸ. ਜੱਸੀ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬਿਮਾਰੀ ਹੈ , ਜਿਸ ਦਾ ਪ੍ਰਭਾਵ ਸਗੋਂ ਨਸ਼ਾ ਕਰਨ ਵਾਲੇ ਵਿਅਕਤੀ ’ ਤੇ ਹੀ ਨਹੀ , ਸਗੋਂ ਉਸ ਦੇ ਪਰਿਵਾਰ , ਸਮਾਜ਼ ਅਤੇ ਦੇਸ਼ ’ ਤੇ ਵੀ ਪੈਂਦਾ ਹੈ । ਉਨ੍ਹਾਂ ਅਪੀਲ ਕੀਤੀ ਕਿ ਉਹ ਸਰਕਾਰ ਦਾ ਸਾਥ ਦਿੰਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਕਰਨ ’ ਚ ਕੈਂਪਟਨ ਸਰਕਾਰ ਦਾ ਸਾਥ ਦੇਣ ਤਾਂ ਜੋ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ । ਇਸ ਮੌਕੇ ਮੌੜ ਦੇ ਥਾਣਾ ਮੁਖੀ ਮਨੋਜ ਕੁਮਾਰ , ਥਾਣਾ ਬਾਲਿਆਂਵਾਲੀ ਦੇ ਮੁਖੀ ਸੰਦੀਪ ਭਾਟੀ , ਡਾ. ਗੁਰਮੇਲ ਸਿੰਘ ਚਹਿਲ , ਜਗਸੀਰ ਸਿੰਘ ਮਾਨ ਸਾਬਕਾ ਵਣ ਰੇਜ਼ ਅਫਸਰ , ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੁਖਦੀਪ ਰਾਮਨਗਰ , ਰਾਜਿੰਦਰ ਸਿੰਘ ਬਲਾਕ ਪ੍ਰਧਾਨ , ਜਗਰਾਜ਼ ਸਿੰਘ ਗਿੱਲ , ਗੁਰਪ੍ਰੀਤ ਸਿੰਘ ਸਰਪੰਚ , ਹਰਪ੍ਰੀਤ ਸਿੰਘ ਸਰਪੰਚ , ਗੁਰਤੇਜ ਸਿੰਘ ਜਥੇਦਾਰ , ਜਸਵਿੰਦਰ ਕੌਰ ਜੌਹਰ , ਸੁਖਮੰਦਰ ਸਿੰਘ ਜੋਧਪੁਰ , ਗੁਰਚਰਨ ਸਿੰਘ ਮੂਸਾ , ਰਾਜਵਿੰਦਰ ਸਿੰਘ ਭੋਲਾ ਤੋ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ।
ਫੋਟੋ ਮੇਲ ਕੀਤੀ ਡੀ. ਐਸ. ਪੀ. ਮੌੜ ਸੁਰਿੰਦਰ ਕੁਮਾਰ ਨਸ਼ਾ ਰੋਕੂ ਸਹੁੰ ਚੁੱਕ ਸਮਾਰੋਹ ਦੌਰਾਨ ਅਤੇ ਨਾਲ ਹਰਮਿੰਦਰ ਜੱਸੀ

Send this to a friend