ਜੁਆਇਨਿੰਗ ਲੈਟਰ ਬਿਨਾ ਟੈਂਕੀ ਹੀ ਸਾਡਾ ਘਰ : ਸੰਘਰਸ਼ ਕਮੇਟੀ
ਬਠਿੰਡਾ 10 ਫਰਵਰੀ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)- ਨੰਨ੍ਹੀ ਰੂਥ ਦੀ ਲਾਸ਼ ਦੇ ਨਾਲ ਨੌਕਰੀ ਅਤੇ ਮੁਆਵਜ਼ੇ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਏ.ਆਈ.ਈ. ਅਤੇ ਈ.ਜੀ.ਐੱਸ. ਅਧਿਆਪਕਾਂ ਦਾ ਸੰਘਰਸ਼ ਅਖਿਰਕਾਰ ਰੰਗ ਲੈ ਅਇਆ ਜਿਸ ਦੇ ਫਲਸਰੂਪ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਝੁਕਣਾ ਪਿਆ ਅਤੇ ਸਰਕਾਰ ਦੁਆਰਾ ਮੰਗਾਂ ਮੰਨ ਲਈਆਂ ਗਈਆ। ਸਰਕਾਰ ਨੇ ਮ੍ਰਿਤਕ 14 ਮਹੀਨਿਆਂ ਦੀ ਰੂਥ ਦੇ ਪਿਤਾ ਨੁੰ ਸਰਕਾਰੀ ਨੌਕਰੀ, ਪਰਿਵਾਰ ਨੂੰ ਪੰਜ ਲੱਖ ਦਾ ਮੁੂਆਵਜ਼ਾ ਅਤੇ ਈ.ਟੀ.ਟੀ ਕਰ ਚੁੱਕੇ ਏ.ਆਈ.ਈ ਅਤੇ ਈ.ਜੀ.ਐਸ ਅਧਿਆਪਕਾਂ ਨੂੰ ਦੋ ਸਾਲ ਦੇ ਲਈ ਠੇਕੇ ਤੇ ਨੌਕਰੀ ਦੇਣ ਦੀ ਗੱਲ ਮੰਨ ਲਈ ਹੈ, ਜਿਸ ਦੇ ਤਹਿਤ ਅਗਲੇ ਇਕ ਹਫਤੇ ਦੇ ਵਿਚ ਅਧਿਆਪਕਾਂ ਨੂੰ ਜੁਆਇਨਗ ਦਾ ਭਰੋਸਾ
ਦਿੱਤਾ ਹੈ। ਅਤੇ ਇਸ ਦੇ ਇਲਾਵਾ ਈ.ਟੀ.ਟੀ ਵ¦ਟੀਅਰਜ਼ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਈ.ਟੀ.ਟੀ ਨਹੀਂ ਪਾਸ ਕਰਨ ਵਾਲੇ ਅਧਿਆਪਕਾਂ ਨੁੰ 2500 ਰੁਪਏ ਪ੍ਰਤੀ ਮਹੀਨਾ ਤੇ ਰੱਖਿਆ ਜਾਵੇਗਾ। ਪ੍ਰੰਤੂ ਹਫਤੇ ਭਰ ਤੋਂ ਟੈਂਕੀ ਤੇ ਚੜੇ 11 ਅਧਿਆਪਕਾਂ ਨੇ ਸਰਕਾਰ ਦੁਆਰਾ ਉਨ੍ਹਾਂ ਦੀ ਨੌਕਰੀ ਦੇ ਲਈ ਨਿਯੁਕਤੀ ਪੱਤਰ ਜਾਰੀ ਕਰਨ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਤਕ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਦਾ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ਕ ਸਰਕਾਰ ਨੇ ਉੁਨ੍ਹਾਂ ਦੀਆਂ ਮੰਗਾ ਮੰਨ ਲਈਆਂ ਹਨ। ਪਰ ਜਦੋਂ ਤਕ ਉਨ੍ਹਾਂ ਨੂੰ ਜੁਆਇਨਗ ਲੈਟਰ ਨਹੀ ਮਿਲਦੇ ਉਦੋ ਤਕ ਉਹੋ ਟੈਂਕੀ ਤੋਂ ਨਹੀਂ ਉਤਰਣਗੇ। ਦੱਸਿਆ ਜਾਦਾ ਹੈ ਕਿ ਟੈਂਕੀ ਤੇ ਚੜ੍ਹੇ ਅਧਿਆਪਕਾਂ ਦੇ ਵਿਚੋ ਕੁਝ ਦੀ ਹਾਲਤ ਵਿਗੜਦੀ ਜਾ ਰਹੀ ਹੈ। ਉਧਰ ਅੱਜ ਨੰਨ੍ਹੀ ਰੂਥ ਦੀ ਲਾਸ਼ ਨੁੰ ਇਕ ਵਿਸ਼ੇਸ਼ ਐਂਬੂਲੈਸ ਅਧਿਆਪਕਾਂ ਦੇ ਕਾਫਲੇ ਦੇ ਸਮੇਤ ਬੱਚੀ ਦੇ ਪਿੰਡ ਬੰਬੀਹਾ ਭਾਈਕਾ ਦੇ ਲਈ ਰਵਾਨਾ ਹੋ ਗਈ ਜਿਥੇ ਨੰਨ੍ਹੀ ਰੂਥ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋ ਪਹਿਲਾਂ ਸਾਰੇ ਅਧਿਆਪਕਾਂ ਅਤੇ ਭਾਰੀ ਸੰਖਿਆਂ ਦੇ ਵਿਚ ਬਠਿੰਡਾ ਵਾਸੀਆਂ ਨੇ ਨਮ ਅੱਖਾਂ ਨਾਲ ਨੰਨ੍ਹੀ ਰੂਥ ਨੂੰ ਆਪਣੀ ਸਰਧਾਂਜਲੀ ਭੇਂਟ ਕਰਦੇ ਹੋਏ ਉਸ ਦੀ ਅੰਤਿਮ ਯਾਤਰਾ ਦੇ ਲਈ ਅਰਦਾਸ ਕੀਤੀ । ਜਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਏ.ਆਈ.ਈ ਅਤੇ ਈ.ਜੀ.ਐਸ ਅਧਿਆਪਕਾਂ ਨੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਬੈਨਰ ਹੇਠ ਇਕੱਠੇ ਹੋ ਕੇ ਗੋਲ ਡਿੱਗੀ ਦੇ ਨਜਦੀਕ ਪਾਣੀ ਦੀ ਟੈਕੀ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਜਿਥੇ ਇਸ ਮਾਮਲੇ ਵਿਚ ਟੈਂਕੀ ਤੇ ਚੜੇ ਅਧਿਆਪਕਾਂ ਅਤੇ ਟੈਂਕੀ ਦੇ ਥੱਲੇ ਧਰਨਾ ਦੇ ਰਹੇ ਉਨ੍ਹਾ ਦੇ ਬਾਕੀ ਸਾਥੀਆਂ ਨੂੰ ਖਦੇੜਦੇ ਹੋਏ ਬਲ ਪ੍ਰਯੋਗ ਕੀਤਾ ਗਿਆ, ਇਸ ਵਿਚ ਸੋਮਵਾਰ ਨੂੰ ਪ੍ਰਦਰਸ਼ਨਕਾਰੀ ਅਧਿਆਪਕਾ ਕਿਰਨਜੀਤ ਕੌਰ ਦੀ 14 ਮਹੀਨੇ ਦੀ ਬੱਚੀ ਰੂਥ ਦੀ ਅਚਾਨਕ ਬੀਮਾਰ ਹੋ ਗਈ ਜਿਸਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ। ਦੋ ਦਿਨ ਬਾਅਦ ਦੇਰ ਰਾਤ ਬੁੱਧਵਾਰ ਨੂੰ ਹਸਪਤਾਲ ਦੇ ਡਾਕਟਰਾਂ ਨੇ ਰੂਥ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਸ ਤੋ ਬਾਅਦ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਗੁੱਸਾ ਭੜਕਿਆ ਅਤੇ ਸਾਰੇ ਅਧਿਆਪਕ ਬੱਚੀ ਰੂਥ ਨੂੰ ਲੈ ਕੇ ਬੱਸ ਸਟੈਂਡ ਚੌਂਕ ਤੇ ਪੱਕੇ ਧਰਨੇ ਤੇ ਬੈਠ ਗਏ। ਜਿਕਰਯੋਗ ਹੈ ਕਿ ਪ੍ਰਦਰਸ਼ਨ ਕਾਰੀਆਂ ਨੇ ਰੂਥ ਦੀ ਮੌਤ ਦੇ ਬਾਅਦ ਵੀਰਵਾਰ ਤੋਂ ਬੱਸ ਸਟੈਂਡ ਚੌਂਕ ਤੇ ਧਰਨਾ ਦੇ ਰੱਖਿਆਂ ਸੀ। ਚਾਰ ਦਿਨਾਂ ਤਕ ਚਲੇ ਇਸ ਧਰਨੇ ਵਿਚ ਕਈ ਰਾਜਨੀਤਕ ਪਾਰਟੀਆਂ ਦੇ ਇਲਾਵਾ ਹੋਰ ਸੰਗਠਨ ਅਤੇ ਯੂਨੀਅਨ ਮੈਂਬਰਾਂ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਪੂਰਾ ਸਮਰਥਨ ਕੀਤਾ। ਉਧਰ ਪਿਛਲੇ ਚਾਰ ਦਿਨਾਂ ਤੋਂ ਟ੍ਰੈਫਿਕ ਜਾਮ ਦੇ ਨਾਲ ਜੂਝ ਰਹੇ ਸ਼ਹਿਰਵਾਸੀਆਂ ਨੂੰ ਵੀ ਭਾਰੀ ਰਾਹਤ ਮਿਲੀ ਹੈ। ਇਸ ਪੂਰੇ ਅੰਦੋਲਨ ਵਿਚ ਨੰਨ੍ਹੀ ਬੱਚੀ ਰੂਥ ਦੀ ਸ਼ਹਾਦਤ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਸੰਘਰਸ਼ ਨੂੰ ਜਿੱਤ ਦਿਵਾਈ।



