ਮਨਪ੍ਰੀਤ ਬਾਦਲ ਅੱਜ ਪੇਸ਼ ਕਰਨਗੇ ਪੰਜਾਬ ਦਾ ਬਜਟ

ਚੰਡੀਗੜ੍ਹ, 24 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦੇ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਅਜ ਵਿਧਾਨ ਸਭਾ ਵਿਚ ਪੰਜਾਬ ਦਾ ਸਾਲ 2018-19 ਦਾ ਬਜਟ ਪੇਸ਼ ਕਰਨਗੇ। ਕੈਪਟਨ ਸਰਕਾਰ ਦਾ ਇਹ ਦੂਸਰਾ ਬਜਟ ਹੈ, ਜਿਸ ਤੋਂ ਪੰਜਾਬ ਵਾਸੀਆਂ ਨੂੰ ਵਡੀਆਂ ਉਮੀਦਾਂ ਹਨ। ਦਸਣਯੋਗ ਹੈ ਕਿ ਅਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਚੌਥਾ ਦਿਨ ਹੈ। ਇਸ ਦੌਰਾਨ ਵਿਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਪਹਿਲਾਂ ਹੀ ਸਾਫ ਕਰ ਚੁਕੇ ਨੇ ਕਿ ਇਹ ਬਜਟ ਪੂਰੀ ਤਰ੍ਹਾਂ ਲੋਕ ਪਖੀ ਤੇ ਪੰਜਾਬ ਪਖੀ ਹੋਵੇਗਾ ਤੇ ਇਹ ਬਜਟ ਸਰਹਦੀ ਖੇਤਰ, ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ, ਵਪਾਰੀ, ਮੁਲਾਜ਼ਮਾਂ ਸਮੇਤ ਰਾਜ ਦੇ ਹਰ ਵਰਗ ਲਈ ਲਾਹੇਵੰਦ ਅਤੇ ਦੂਰਗਾਮੀ ਸਾਬਤ ਹੋਵੇਗਾ।

Send this to a friend