ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਟੀ.ਡੀ.ਪੀ. ਅਤੇ ਵਾਈ.ਐਸ.ਆਰ. ਕਾਂਗਰਸ ਦੇ ਬੇਭਰੋਸਗੀ ਪ੍ਰਸਤਾਵ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦਿਤਾ ਹੈ। ਲੋਕ ਸਭਾ ‘ਚ ਸਦਨ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਲੋਕ ਸਭਾ ਦੇ ਜਨਰਲ ਸਕਤਰ ਨੂੰ ਇਸ ਬਾਰੇ ਪਤਰ ਲਿਖਿਆ ਹੈ।ਖੜਗੇ ਨੇ ਨਿਯਮ 198 (ਬੀ) ਦੇ ਅਧੀਨ 27 ਮਾਰਚ ਨੂੰ ਬੇਭਰੋਸਗੀ ਪ੍ਰਸਤਾਵ ਪੇਸ਼ ਕਰਨ ਦਾ ਨੋਟਿਸ ਦਿਤਾ ਹੈ।