ਮੋਦੀ ਸਰਕਾਰ ਖਿਲਾਫ ਡਟੇ ਅੰਨਾ ਹਜ਼ਾਰੇ

ਨਵੀਂ ਦਿਲੀ, 23 ਮਾਰਚ (ਪੀ.ਟੀ.)- ਤਕਰੀਬਨ ਨੌਂ ਸਾਲ ਬਾਅਦ ਅੰਨਾ ਹਜ਼ਾਰੇ ਲੋਕਪਾਲ ਬਿਲ ਲਿਆਉਣ ਤੇ ਕਿਸਾਨਾਂ ਦੇ ਮਸਲੇ ਹਲ ਦੇ ਲਈ ਦਿਲੀ ਦੇ ਰਾਮਲੀਲਾ ਮੈਦਾਨ ‘ਚ ਫਿਰ ਭੁਖ ਹੜਤਾਲ ‘ਤੇ ਬੈਠ ਗਏ ਹਨ। ਹਜ਼ਾਰਾਂ ਦੀ ਗਿਣਤੀ ‘ਚ ਅੰਨਾ ਨਾਲ ਜੁੜੇ ਲੋਕ ਵੀ ਰਾਮਲੀਲਾ ਮੈਦਾਨ ‘ਚ ਉਸ ਦਾ ਸਮਰਥਨ ਕਰਨ ਪਹੁੰਚੇ ਹਨ।ਉਹ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਧਰਨੇ ਵਾਲੀ ਜਗ੍ਹਾ ਪਹੁੰਚ ਗਏ।ਹਜ਼ਾਰੇ ਦੇਸ਼ ਵਿਚ ਖੇਤੀ ਸੰਕਟ ਨੂੰ ਹਲ ਕਰਨ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ।

Send this to a friend