Skip to content
Independent perspectives. Global stories.
BREAKING

ਨੀਡੋ ਦੀ ਮੌਤ ਸਿਰ, ਚਿਹਰੇ ’ਤੇ ਲੱਗੀਆਂ ਸੱਟਾਂ ਨਾਲ ਹੋਈ : ਪੋਸਟਮਾਰਟਮ ਰਿਪੋਰਟ

Share this story

ਨਵੀਂ ਦਿੱਲੀ, 10 ਫਰਵਰੀ (ਪੀ. ਟੀ.)-ਦਿੱਲੀ ’ਚ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀ ਨੀਡੋ ਤਾਨਿਆ ਦੀ ਮੌਤ ਦੇ ਸਿਲਸਿਲੇ ’ਚ ਪੋਸਟਮਾਰਟਮ ਰਿਪੋਰਟ ਆ ਗਈ ਹੈ। ਰਿਪੋਰਟ ਦੇ ਮੁਤਾਬਕ ਨੀਡੋ ਦੀ ਮੌਤ ਸਿਰ ਤੇ ਚਿਹਰੇ ’ਤੇ ਲੱਗੀਆਂ ਸੱਟਾਂ ਕਾਰਨ ਹੋਈ ਹੈ। ਗੌਰਤਲਬ ਹੈ ਕਿ ਕਿ 20 ਸਾਲਾ ਨੀਡੋ ਦੀ ਮੌਤ 30 ਜਨਵਰੀ ਨੂੰ ਕੁਝ ਹੀ ਘੰਟਿਆਂ ਬਾਅਦ ਹੋ ਗਈ ਸੀ, ਜਦੋਂ ਲਾਜਪਤ ਨਗਰ ਬਾਜ਼ਾਰ ’ਚ ਉਸ ਦੀ ਕੁਝ ਦੁਕਾਨਦਾਰਾਂ ਨੇ ਮਾਰ ਕੁਟਾਈ ਕਰ ਦਿੱਤੀ ਸੀ। ਅਜੇ ਤੱਕ ਨੀਡੋ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ ਪਰ, ਪਰਿਵਾਰ ਦਾ ਇਲਜ਼ਾਮ ਸੀ ਕਿ ਉਸ ਦੀ ਮੌਤ ਸੱਟ ਦੇ ਕਾਰਨ ਹੋਈ ਸੀ। ਹੁਣ ਤੱਕ ਨੀਡੋ ਦੀ ਮੌਤ ਦੇ ਮਾਮਲੇ ’ਚ ਫਰਮਾਨ, ਸੁੰਦਰ ਸਿੰਘ ਤੇ ਪਵਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

WRITTEN BY