ਇੰਫਾਲ, 10 ਫਰਵਰੀ (ਪੀ.ਟੀ.)-ਮਣੀਪੁਰ ’ਚ ਵੱਖ-ਵੱਖ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੀਪਲਸ ਰਿਵੋਲਿਊਸ਼ਨਰੀ ਪਾਰਟੀ ਆਫ ਕਾਂਗਲੀਪਾਕ (ਪੀਆਰਈਪੀਏਕੇ) ਦੇ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਕੱਲ੍ਹ ਅਸਮ ਰਾਇਫਲਸ ਦੇ ਅਧਿਕਾਰੀਆਂ ਤੇ ਕਮਾਂਡੋਜ ਨੇ ਪੂਰਬੀ ਇੰਫਾਲ, ਪੱਛਮੀਂ ਇੰਫਾਲ ਤੇ ਥਾਉਬਲ ਜ਼ਿਲ੍ਹਿਆਂ ’ਚ ਵੱਖ-ਵੱਖ ਥਾਂ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੰਜ ਅੱਤਵਾਦੀ ਫੜੇ ਗਏ।



