ਜਲਾਲਾਬਾਦ, 20 ਮਾਰਚ (ਸੰਦੀਪ ਮਹੰਤ, ਲਵਿਸ਼ ਕਾਲੜਾ)- ਬੀਐਸਐਫ ਦੀ 2 ਬਟਾਲੀਅਨ ਨੇ ਬੀਤੀ ਰਾਤ ਐਸ.ਐਸ.ਵਾਲਾ ਨਜਦੀਕ ਕੰਡਿਆਲੀ ਤਾਰ ਤੋਂ ਪਾਰ ਦੋ ਪਾਕਿਸਤਾਨੀ ਤਸਕਰਾਂ ਨੂੰ ਗਿਰਫਤਾਰ ਕਰਕੇ ਪੁਲਿਸ ਹਵਾਲੇ ਕੀਤਾ ਹੈ। ਫੜ੍ਹੇ ਗਏ ਦੋਸ਼ੀ ਮੁਹੰਮਦ ਅਸਲਮ ਉਰਫ ਪਹਿਲਵਾਨ (60) ਪੁੱਤਰ ਮੁਹੰਮਦ ਸ਼ਰਾਏਦੀਨ, ਮੁਹੰਮਦ ਸ਼ਕੀਲ ਉਰਫ ਆਜ਼ਮ ਅਲੀ 25 ਪੁੱਤਰ ਮੁਹੰਮਦ ਅਸਲਮ ਵਾਸੀ ਪਿੰਡ ਸ਼ਬਾਜ ਕੇ ਥਾਣਾ ਕੰਗਨਪੁਰ ਜਿਲਾ ਕਸੂਰ (ਪਾਕਿਸਤਾਨ) ਨੂੰ ਗਿਰਫਤਾਰ ਕੀਤਾ ਹੈ। ਇਨ੍ਹਾਂ ਪਾਸੋਂ 09 ਪੈਕੇਟ ਹੈਰੋਇਨ (2.970 ਕਿਲੋਗ੍ਰਾਮ), ਸਿਗਰੇਟ ਦੇ 14 ਵੱਡੇ ਪੈਕੇਟ ਕੁੱਲ 104 ਛੋਟੇ ਪੈਕੇਟ, 2 ਪਿਸਟਲ 30 ਬੋਰ ਬਲੈਕ ਕੋਬਰਾ ਚਾਈਨਾ ਮੇਡ+ 04 ਮੈਗਜ਼ੀਨ+ 36 ਜਿੰਦਾ ਰਾਉਂਡ, 1 ਛੋਟਾ ਚਾਕੂ, ਪਾਕਿਸਤਾਨੀ 270 ਰੁਪਏ ਦੀ ਕਰੰਸੀ, 2 ਮੋਬਾਇਲ 3 ਸਿੰਮਾ ਬਰਾਮਦ ਹੋਈਆਂ ਹਨ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਿਲਾ ਸੀਨੀਅਰ ਪੁਲਿਸ ਕਪਤਾਨ ਡਾ. ਕੇਤਨ ਬਲੀ ਰਾਮ ਪਾਟਿਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਐਸਐਫ 2 ਬਟਾਲੀਅਨ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ 19 ਮਾਰਚ ਰਾਤ ਕਰੀਬ 7 ਵਜੇ ਬੀਓਪੀ ਐਸ.ਐਸ. ਵਾਲਾ ਦੇ ਅਧੀਨ ਏਰੀਆ ਤੋਂ 2 ਸ਼ੱਕੀ ਵਿਅਕਤੀ ਫੈਸਿੰਗ ਤੋਂ ਪਾਰ ਜੋ ਨਜਦੀਕ ਗੇਟ ਨੰਬਰ-230/ਐਮ ਪਾਕਿਸਤਾਨ ਸਾਈਡ ਬਾਰਡਰ ਤੋਂ ਭਾਰਤੀ ਸੀਮਾ ਵਿੱਚ ਰਹੇ ਸਨ ਕਿ ਬੀਐਸਐਫ ਦੀ ਗਸ਼ਤ ਪਾਰਟੀ ਵਲੋਂ ਕਮਾਂਡਰ ਬੀਐਸ ਰਾਵਤ ਨੂੰ ਸੂਚਿਤ ਕਰਨ ਤੇ ਉਹ ਮੌਕਾ ਤੇ ਪੁੱਜੇ ਤੇ ਉਕਤ ਸ਼ੱਕੀ ਵਿਅਕਤੀਆਂ ਨੂੰ ਚੈਕਿੰਗ ਕਰਕੇ ਉਨ੍ਹਾਂ ਪਾਸੋਂ 09 ਪੈਕੇਟ ਹੈਰੋਇਨ (2.970 ਕਿਲੋਗ੍ਰਾਮ), ਸਿਗਰੇਟ ਦੇ 14 ਵੱਡੇ ਪੈਕੇਟ ਕੁੱਲ 104 ਛੋਟੇ ਪੈਕੇਟ, 2 ਪਿਸਟਲ 30 ਬੋਰ ਬਲੈਕ ਕੋਬਰਾ ਚਾਈਨਾ ਮੇਡ+ 04 ਮੈਗਜ਼ੀਨ+ 36 ਜਿੰਦਾ ਰਾਉਂਡ, 1 ਛੋਟਾ ਚਾਕੂ, ਪਾਕਿਸਤਾਨੀ 270 ਰੁਪਏ ਦੀ ਕਰੰਸੀ, 2 ਮੋਬਾਇਲ 3 ਸਿੰਮਾ ਬਰਾਮਦ ਹੋਈਆਂ ਹਨ। ਜਿੰਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ। ਉਧਰ ਥਾਨਾ ਸਦਰ ਜਲਾਲਾਬਾਦ ਦੀ ਪੁਲਿਸ ਨੇ 21,23 ਐਨਡੀਪੀਐਸ ਐਕਟ, 25 ਆਰਮਸ ਐਕਟ, 4 ਇੰਡੀਅਨ ਪਾਸਪੋਰਟ ਐਕਟ 1920 ਅਧੀਨ ਮਾਮਲਾ ਦਰਜ਼ ਕੀਤਾ।