ਚੰਡੀਗੜ੍ਹ, 20 ਮਾਰਚ (ਪੀ.ਟੀ.)- ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ ‘ਤੇ ਚੰਡੀਗੜ੍ਹ ਪੁਲਿਸ ਨੇ ਖੂਬ ਡਾਂਗ ਵਰ੍ਹਾਈ। ਵਿਧਾਨ ਸਭਾ ਵਲ ਵਧ ਰਹੇ ਅਕਾਲੀਆਂ ‘ਤੇ ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਤੇ ਜਲ ਤੋਪਾਂ ਨਾਲ ਖਿਦੇੜ ਦਿਤਾ। ਇਸ ਦੌਰਾਨ ਕਈਆਂ ਦੀਆਂ ਪਗਾਂ ਵੀ ਲਹਿ ਗਈਆਂ। ਦੂਜੇ ਪਾਸੇ ਅਕਾਲੀਆਂ ਨੇ ਵੀ ਪੁਲਿਸ ‘ਤੇ ਪਥਰ ਵਰ੍ਹਾਏ। ਅਕਾਲੀਆਂ ਦੀ ਅਗਵਾਈ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਕਰ ਰਹੇ ਸੀ। ਬਾਅਦ ਵਿਚ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਸਣੇ ਸੀਨੀਅਰ ਲੀਡਰਾਂ ਨੇ ਗ੍ਰਿਫਤਾਰੀ ਦੇ ਦਿਤੀ। ਕਾਬਲੇਗੌਰ ਹੈ ਕਿ ਅਕਾਲੀ ਦਲ ਨੇ ਅਜ ਕਿਸਾਨਾਂ ਦੇ ਕਰਜ਼ਿਆਂ ਤੇ ਹੋਰ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਸੀ। ਅਜ ਸਵੇਰੇ ਘਿਰਾਓ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 25 ਦੇ ਗਰਾਉਂਡ ਵਿਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮਗਰੋਂ ਜਦੋਂ ਅਕਾਲੀ ਵਿਧਾਨ ਸਭਾ ਵਲ ਵਧੇ ਤਾਂ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਲਿਆ। ਅਕਾਲੀਆਂ ਨੇ ਬੇਰੀਕੇਡ ਤੋੜਨ ਦੀ ਕੋਸ਼ਿਸ਼ ਕੀਤਾ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿਤਾ।