ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ

ਰੂਪਨਗਰ -ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਨੂੰ ਅਤਿ ਗਰੀਬ ਵਰਗ ਦੇ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਰਾਜ ਵਿਚ ਸ਼ੁਰੂ ਕੀਤੀ ਗਈ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਅਪਲੋਡ ਹੋਏ ਬਿਨੈਕਾਰਾਂ ਨੂੰ ਬਣਦਾ ਲਾਭ ਦਿਤਾ ਜਾਵੇ । ਇਹ ਪ੍ਰੇਰਣਾ ਸ਼੍ਰੀ ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੁਮ ਵਿਚ ਵੱਖ ਵੱਖ ਸਬੰਧਤ ਅਧਿਕਾਰੀਆਂ ਨੂੰ ਕੀਤੀ।ਉਨਾਂ ਕਿਹਾ ਕਿ ਹੁਣ ਤੱਕ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਲਗਭੱਗ 73000 ਵਿਅਕਤੀਆਂ ਦੇ ਬਿਨੈ ਪੱਤਰ ਅਪਲੋਡ ਕੀਤੇ ਜਾ ਚੁਕੇ ਹਨ ।ਇਨਾਂ ਵਿਚੋਂ ਯੋਗ ਲਾਭ ਪਾਤਰੀਆਂ ਦੀ ਵੈਰੀਫੀਕੇਸ਼ਨ ਕਰਦੇ ਹੋਏ ਇਨਾਂ ਨੂੰ ਆਨ ਲਾਈਨ ਕੀਤਾ ਜਾਵੇ।ਉਨਾਂ ਇਹ ਵੀ ਕਿਹਾ ਕਿ ਹੁਣ ਤੱਕ ਲਗਭਗ 3000 ਲਾਭਪਾਤਰੀਆਂ ਨੁੰ ਵੈਰੀਫੀਕੇਸ਼ਨ ਕਰਨ ਉਪਰੰਤ ਬਣਦਾ ਲਾਭ ਦਿਤਾ ਜਾ ਚੁਕਾ ਹੈ । ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਮੈਡਮ ਰੂਹੀ ਦੁਗ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ,ਸ਼੍ਰੀ ਗੁਰਨੇਤਰ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਦਿਨੇਸ਼ ਕੁਮਾਰ ਡੀ.ਈ.ਓੁ, ਡਾ: ਆਰ.ਪੀ.ਸਿੰਘ ਡੀ.ਡੀ.ਐਚ.ਓੁ.,ਸ਼੍ਰੀਮਤੀ ਅਵਤਾਰ ਕੌਰ ਜਿਲਾ ਪ੍ਰੋਗਰਾਮ ਅਫਸਰ, ਸ਼੍ਰੀਮਤੀ ਰਾਜਵਿੰਦਰ ਕੌਰ ਬੀ.ਡੀ.ਪੀ.ਓ, ਸ਼੍ਰੀਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਸ਼੍ਰੀ ਸੁਖਸਾਗਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਸ਼੍ਰੀ ਕੇਸਰ ਰਾਮ ਬੰਗਾ ਮੁਖ ਖੇਤੀਬਾੜੀ ਅਫਸਰ,ਮੈਡਮ ਹਰਪ੍ਰੀਤ ਕੌਰ ਲੇਬਰ ਇਨਫੋਰਸਮੈਂਟ ਅਫਸਰ,ਸ਼੍ਰੀਮਤੀ ਨਵਜੋਤ ਕੌਰ ਉਪ ਜਿਲਾ ਸਿਖਿਆਂ ਅਫਸਰ ,ਸ਼੍ਰੀ ਸੁਸ਼ੀਲ ਸ਼ਰਮਾ ਲੀਡ ਜਿਲਾ ਮੈਨੇਜਰ ਅਤੇ ਹੋਰ ਅਧਿਕਾਰੀ ਹਾਜਰ ਸਨ।

 

Send this to a friend