ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਪਹਿਲੇ ਦਿਨ ਬਾਈਕਾਟ ਦਾ ਪਰਛਾਵਾਂ
ਚੰਡੀਗੜ੍ਹ, 20 ਮਾਰਚ- ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ। ਪਹਿਲੇ ਦਿਨ ਹੀ ਮੁੱਖ ਵਿਰੋਧੀ ਧਿਰ ‘ਆਪ’ ਵੱਲੋਂ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਬਾਈਕਾਟ ਕੀਤਾ ਗਿਆ। ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਬਜਟ ਸੈਸਨ ਦੀ ਸ਼ੁਰੂਆਤ ਮੌਕੇ ਆਪਣਾ ਰਵਾਇਤੀ ਭਾਸ਼ਣ ਅੰਗਰੇਜ਼ੀ ਵਿਚ ਦਿੱਤਾ। ਰਾਜਪਾਲ ਜਦੋਂ ਕਦੇ ਵੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦੇ ਤਾਂ ਕਾਂਗਰਸ ਦੇ ਵਿਧਾਇਕ ਮੇਜਾਂ ਥਪਥਪਾ ਕੇ ਸਵਾਗਤ ਕਰਦੇ? ਅਕਾਲੀ-ਭਾਜਪਾ ਇਸ ਮੌਕੇ ਉਤੇ ਗੈਰ ਹਾਜਰ ਰਹੇ। ਜਦੋਂ ਵਿਰੋਧੀ ਧਿਰ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਝ ਸਮੇਂ ਤੋਂ ਬਾਅਦ ਵਾਕਆਊਟ ਕਰ ਗਏ। ਰਾਜਪਾਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕਿਹੋ ਜਿਹੇ ਵੀ ਹਾਲਾਤ ਹੋਣ, ਪੰਜਾਬ ਸਰਕਾਰ ਲੋਕਾਂ ਨੂੰ ਸੁਰਖਿਅਤ ਮਾਹੌਲ ਦੇਣ ਲਈ ਵਚਨਬਧ ਹੈ? ਅਜ ਇਥੇ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਰਾਜਪਾਲ ਨੇ ਪੰਜਾਬ ਦੀ ਸਰਕਾਰ ਦੇ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕਦਿਆਂ ਭਾਵੀ ਰੋਡਮੈਡ ਰਖਦਿਆਂ ਸਰਹਦੀ ਰਾਜ ਵਿਚ ਕਾਨੂੰਨ ਵਿਵਸਥਾ ਹਰ ਹਾਲ ਵਿਚ ਕਾਇਮ ਰਖਣ ਅਤੇ ਕਿਸਾਨ ਸਹਿਤ ਸਾਰੇ ਵਰਗਾਂ ਲਈ ਚੋਣ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬਧਤਾ ਜਤਾਈ। ਉਨ੍ਹਾਂ ਆਪਣੇ ਭਾਸ਼ਣ ਵਿਚ ਸਰਕਾਰ ਦੀਆਂ ਯੋਜਨਾਵਾਂ ਅਤੇ ਵਿਜਨ ਨੂੰ ਰਖਦਿਆਂ ਕਿਹਾ ਕਿ ਪੰਜਾਬ ਨੇ ਪਹਿਲਾਂ ਪੜੌਸੀ ਦੇਸ਼ ਦੇ ਹਮਲੇ ਨੂੰ ਸਹਿਣ ਕੀਤਾ ਤੇ ਹੁਣ ਨਸ਼ੀਲੇ ਅਤਵਾਦ ਦੇ ਰਾਸ਼ਟਰੀ ਯੁਧ ਦਾ ਸਾਹਮਣਾ ਕਰ ਰਿਹਾ ਹੈ। ਸਰਹਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਵੀ ਸਖਤ ਲੜਾਈ ਲੜਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਹਾਲਾਤ ਦਾ ਸਾਹਮਣਾ ਕਰਦਿਆਂ ਕਾਂਗਰਸ ਦੀ ਅਮਰਿੰਦਰ ਸਰਕਾਰ ਹਰ ਹਾਲ ਵਿਚ ਕਾਨੂੰਨ ਵਿਵਸਥਾ ਕਾਇਮ ਰਖੇਗੀ ਅਤੇ ਰਾਜ ਵਿਚ ਸਰਗਰਮ ਅਰਪਰਾਧੀਆਂ ਦੇ ਗਿਰੋਹਾਂ ਨਾਲ ਸਖਤੀ ਨਾਲ ਨਿਪਟ ਰਹੀ ਹੈ। ਧਾਰਮਿਕ ਗੰ੍ਰਥਾਂ ਦੀ ਬੇਅਦਬੀ ਅਤੇ ਕੁਝ ਨੇਤਾਵਾਂ ਦੀ ਹਤਿਆ ਦੇ ਮਾਮਲਿਆਂ ਵਿਚ ਸ਼ਾਮਿਲ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ? ਚਾਹੇ ਜੋ ਵੀ ਹੋਵੇ ਲੋਕਾਂ ਨੂੰ ਸੁਰਖਿਅਤ ਮਾਹੌਲ ਮੁਹਈਆ ਕਰਾਉਣ ਲਈ ਵਚਨਬਧ ਹੈ।