ਨਵੀਂ ਦਿੱਲੀ, 9 ਫਰਵਰੀ (ਪੀ.ਟੀ.)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਉੱਤਰੀ ਕਰਨਾਟਕ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜ ਸਕਦੇ ਹਨ। ਇੱਕ ਸਮਾਚਾਰ ਪੱਤਰ ਨੇ ਕੁੰਬਲੇ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ। ਜੇਕਰ ਕੁੰਬਲੇ ਤਿਆਰ ਹੁੰਦੇ ਹਨ ਤਾਂ ਲੋਕ ਸਭਾ ਚੋਣ ਲੜਨ ਵਾਲੇ ਉਹ ਪੰਜਵੇਂ ਕ੍ਰਿਕਟਰ ਬਣ ਜਾਣਗੇ। ਕੁੰਬਲੇ ਤੋਂ ਪਹਿਲਾਂ ਮਨਸੂਰ ਅਲੀ ਖਾਨ ਪਟੌਦੀ, ਮੁਹੰਮਦ ਅਜ਼ਹਰੂਦੀਨ, ਚੇਤਨ ਚੌਹਾਨ ਅਤੇ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣ ਲੜ ਚੁੱਕੇ ਹਨ। ਸੂਤਰਾਂ ਮੁਤਾਬਿਕ ਕੁੰਬਲੇ ਨੇ ਕੁਝ ਮਹੀਨੇ ਪਹਿਲਾਂ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਕਰਨਾਟਕ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ ਅਨਿਲ ਕੁੰਬਲੇ



