ਨਵੀਂ ਦਿੱਲੀ, 18 ਮਾਰਚ (ਪੀ.ਟੀ.)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਘੱਟ ਪੈਨਸ਼ਨ ਵਾਲਿਆਂ ਨੂੰ ਰਾਹਤ ਦੇਣ ਜਾ ਰਹੀ ਹੈ। ਸਰਕਾਰ ਛੇਤੀ ਹੀ (ਈ.ਪੀ.ਐਸ) ਦੇ ਤਹਿਤ ਮਿਲਣ ਵਾਲੀ ਘਟ ਰਾਸ਼ੀ ਨੂੰ ਦੁੱਗਣਾ ਕਰ ਸਕਦੀ ਹੈ। ਕਰਮਚਾਰੀ ਭਵਿੱਖ ਨਿਧਿ ਸੰਗਠਨ (ਈ.ਪੀ.ਐਫ.ਓ) ਦੇ ਤਹਿਤ ਈ.ਪੀ.ਐਸ ਲਈ ਹਰ ਮਹੀਨੇ ਦੀ ਪੈਨਸ਼ਨ ਨੂੰ ਦੁਗਣਾ ਕਰਕੇ 2,000 ਰੁਪਏ ਕੀਤਾ ਜਾ ਸਕਦਾ ਹੈ । ਇਸ ਤੋਂ ਕਰੀਬ 40 ਲਖ ਸਬਸਕ੍ਰਾਈਬਰ ਨੂੰ ਫਾਇਦਾ ਹੋਵੇਗਾ ਅਤੇ ਸਰਕਾਰ ਉਤੇ ਸਾਲਾਨਾ 3000 ਕਰੋੜ ਰੁਪਏ ਦਾ ਬੋਝ ਵਧੇਗਾ। ਇਸ ਉਤੇ ਅੰਤਿਮ ਫੈਸਲਾ ਅਗਲੇ ਸਾਲ ਹੋਣ ਵਾਲੇ ਚੋਣ ਤੋਂ ਪਹਿਲਾਂ ਲਿਆ ਜਾ ਸਕਦਾ ਹੈ।ਸਰਕਾਰ ਪੈਨਸ਼ਨ ਨੂੰ ਦੁਗਣਾ ਕਰਨ ਦੀ ਯੋਜਨਾ ਬਣਾ ਰਹੀ ਹੈ।