May 26, 2026 11:49 pm

ਆਰੀਅਨਜ਼ ਕੈਂਪਸ ਵਿਚ ਇੰਜੀਨੀਅਰਿੰਗ ਵਿਚ ਰਿਸਰਚ:- ਚੁਣੌਤੀਆਂ ਅਤੇ ਮੌਕੇ ‘ਤੇ ਦੋ ਰੋਜ਼ਾ ਸੈਮੀਨਾਰ ਆਯੋਜਿਤ

ਮੌਹਾਲੀ – ਆਰੀਅਨਜ਼ ਕਾਲੇਜਜ਼ ਆਫ ਇੰਜੀਨੀਅਰਿੰਗ (ਏ.ਸੀ.ਈ.) ਰਾਜਪੁਰਾ, ਨੇੜੇ ਚੰਡੀਗੜ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਇੰਜੀਨੀਅਰਿੰਗ ਵਿਚ ਰਿਸਰਚ:- ਚੁਣੌਤੀਆਂ ਅਤੇ ਮੌਕੇ ਵਿਸ਼ੇ ‘ਤੇ ਕੈਂਪਸ ਵਿਚ ਦੋ ਰੋਜ਼ਾ ਦਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ। ਇੰਜ. ਵਰਿੰਦਰ ਪਾਲ ਸਿੰਘ ਕਲਸੀ, ਸਾਬਕਾ ਵਿਗਿਆਨੀ ਅਤੇ ਸੈਂਟਰਲ ਵਿਗਿਆਨਕ ਸਾਧਨ ਸੰਗਠਨ, ਚੰਡੀਗੜਦੇ ਮਕੈਨੀਕਲ ਵਿਭਾਗ ਦੇ ਮੁਖੀ, ਡਾ ਸੰਜੇ ਕਾਜਲ, ਮਕੈਨੀਕਲ ਵਿਭਾਗ ਦੇ ਮੁਖੀ, ਯੂਆਈਈਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਡਾ. ਦਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਭੌਤਿਕ ਵਿਗਿਆਨ) ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਅਤੇ ਡਾ. ਜਤਿੰਦਰ ਪਾਲ ਸਿੰਘ, ਲੈਕਚਰਾਰ (ਗਣਿਤ), ਜੀ ਐਸ ਐਸ ਐਸ, ਸੰਗਤਪੁਰ ਸੋਢੀਆਂ, ਫਤਿਹਗੜਸਾਹਿਬ, ਡਾ. ਵਿਵੇਕ ਜੈਨ, ਸਹਿਯੋਗੀ ਪ੍ਰੋਫੈਸਰ ਅਤੇ ਡਾ. ਧੀਰਜ ਗੁਪਤਾ, ਥਾਪਰ ਇੰਸਟੀਚਿਊਟ ਦੇ ਸਹਿਯੋਗੀ ਪ੍ਰੋਫੈਸਰ ਪਟਿਆਲਾ ਇਸ ਮੌਕੇ ਦੇ ਬੁਲਾਰੇ ਸਨ। ਇੰਜ. ਵਰਿੰਦਰ ਪਾਲ ਸਿੰਘ ਕਲਸੀ ਨੇ ਅਨੁਕੂਲ ਉਤਪਾਦ ਪ੍ਰਾਪਤ ਕਰਨ ਲਈ ਗੁਣਵਤਾ ਦੇ ਸਾਮਾਨ ਦੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਗਰਮਾਹਟ, ਐਨੀਲਿੰਗ, ਸਖਤੀ ਆਦਿ ਦੇ ਕਾਰਨ ਸਾਮਗਰੀ ਦੀਆਂ ਵਿਸ਼ੇਸ਼ਤਾ ਵਿਚ ਹੋਈਆਂ ਤਬਦੀਲੀਆਂ ਅਤੇ ਸਮਗਰੀ ਦੇ ਪ੍ਰਦਰਸ਼ਨ ਬਾਰੇ ਚਰਚਾ ਕੀਤੀ। ਡਾ. ਸੰਜੈ ਕਾਜਲ ਨੇ ਵਿਦਿਆਰਥੀਆਂ ਨੂੰ ਵਰਤਮਾਨ ਉਦਯੋਗਿਕ ਲੋੜਾਂ ਨਾਲ ਸਿਧਾਂਤਕ ਗਿਆਨ ਨੂੰ ਆਪਸ ਵਿਚ ਜੋੜਨਾ ਅਤੇ ਅਜ ਦੀਆਂ ਉਦਯੋਗਿਕ ਲੋੜਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਤੇ ਉਹਨਾਂ ਦਾ ਹਲ ਕਰਨ ਲਈ ਸਮਝਦਾਰੀ ਨਾਲ ਗਿਆਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਕਾਰਵਾਈ ਲਾਗੂ ਕਰਨ ਤੋਂ ਪਹਿਲਾਂ ਸਮਾਂ, ਯੋਜਨਾ ਅਤੇ ਪ੍ਰੋਜੈਕਟ ਦੀ ਵਿਹਾਰਕਤਾ ਦਾ ਅਧਿਐਨ ਕਰਨ ਲਈ ਪ੍ਰੇਰਿਤ ਕੀਤਾ। ਡਾ. ਦਵਿੰਦਰ ਸਿੰਘ ਨੇ ਕਚ ਦੇ ਕਈ ਪਖਾਂ, ਭੌਤਿਕ ਅਤੇ ਰਸਾਇਣਾਂ ਦੇ ਗੁਣਾਂ ਬਾਰੇ ਥਰਮਲ ਵਿਸ਼ਲੇਸ਼ਣ ‘ਤੇ ਚਰਚਾ ਕੀਤੀ। ਉਸਨੇ ਲੀਡ ਅਧਾਰਿਤ ਕਚ ਤੇ ਬੈਰੀਅਮ ਗਲਾਸ ਦੀ ਵਰਤੋਂ ਦਾ ਜ਼ਿਕਰ ਕੀਤਾ ਅਤੇ ਰੇਡੀਓ-ਐਕਟਿਵ ਕਾਸਟ ਫੜਨ ਲਈ ਕਚ ਦੀਆਂ ਵਰਤੋਂ ਬਾਰੇ ਜ਼ਿਕਰ ਕੀਤਾ। ਡਾ. ਜਤਿੰਦਰਪਾਲ ਸਿੰਘ ਨੇ ਫਜ਼ੀ ਲੋਜਿਕ ਅਤੇ ਉਪਕਰਣਾਂ ਦੀ ਵਰਤੋਂ ਦਾ ਜ਼ਿਕਰ ਕੀਤਾ ਅਤੇ ਜਿਸ ਨਾਲ ਆਵਾਜਾਈ, ਨਿਯੁਕਤੀ ਆਦਿ ਲਈ ਲਾਗਤ ਅਤੇ ਸਮਾਂ ਘਟਾਇਆ ਜਾਂਦਾ ਹੈ। ਡਾ. ਵਿਵੇਕ ਜੈਨ ਅਤੇ ਡਾ. ਧੀਰਜ ਗੁਪਤਾ ਨੇ ਮਾਈਕਰੋ-ਮਸ਼ੀਨਿੰਗ ਅਤੇ ਸਤਹ ਇੰਜੀਨੀਅਰਿੰਗ ਬਾਰੇ ਚਰਚਾ ਕੀਤੀ। ਉਨਾਂ ਨੇ ਨਵੇਂ ਉਤਪਾਦਾਂ ਅਤੇ ਮਸ਼ੀਨਾਂ ਦੇ ਵਿਕਾਸ ਲਈ ਕੁਦਰਤੀ ਗਤੀਵਿਧੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸੰਚਾਰ ਅਤੇ ਮਾਈਕ੍ਰੋਵੇਵ ਰੇਡੀਏਜ ਦੀ ਵਰਤੋਂ. ਸੰਚਾਰ, ਹੀਟਿੰਗ ਆਦਿ ਲਈ ।

Send this to a friend