May 27, 2026 12:49 am

ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਬੇਟੇ ਦੀ ਕਮਾਈ ਸਬੰਧੀ ਮਾਮਲੇ ’ਚ ਸੁਣਵਾਈ 5 ਮਈ ਨੂੰ

ਲੁਧਿਆਣਾ, 18 ਮਾਰਚ (ਪੀ.ਟੀ.)- ਸੀਐਮ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦੇ ਖਿਲਾਫ ਕਮਾਈ ਦੇ ਠੀਕ ਤਥ ਨਹੀਂ ਦਸਣ ਦੇ ਮਾਮਲੇ ਵਿਚ ਸੁਣਵਾਈ ਹੋਈ।ਇਨਕਮ ਟੈਕਸ ਵਿਭਾਗ ਵਲੋਂ ਦਰਜ ਇਸ ਕੇਸ ਵਿਚ ਸੀਜੇਐਮ ਜਾਪਿੰਦਰ ਸਿੰਘ ਦੀ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 5 ਮਈ ਤੈਅ ਕੀਤੀ ਹੈ।ਇਨਕਮ ਟੈਕਸ ਵਿਭਾਗ ਨੇ ਇਸ ਮਾਮਲੇ ਵਿਚ ਕੈਪਟਨ ਦੇ ਖਿਲਾਫ ਕਮਾਈ ਸਬੰਧੀ ਸਚਾਈ ਛਿਪਉਣ ਅਤੇ ਮਹਿਕਮਾਨਾ ਅਫਸਰਾਂ ਦੇ ਕੰਮ ਵਿਚ ਅੜਚਨ ਪਾਉਣ ਦੇ ਇਲਜ਼ਾਮ ਵਿਚ ਕੇਸ ਦਰਜ ਕੀਤਾ ਸੀ।

Send this to a friend