ਨਵੀਂ ਦਿੱਲੀ, 18 ਮਾਰਚ (ਪੀ.ਟੀ.)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਤ ਮੰਤਰੀ ਪੀ.ਚਿੰਦਬਰਮ ਨੇ ਅਜ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭਾਰਤੀ ਅਰਥ-ਵਿਵਸਥਾ ਤਬਾਹੀ ਦੇ ਕਗਾਰ ‘ਤੇ ਪੁਜ ਚੁਕੀ ਹੈ।ਚਿੰਦਬਰਮ ਨੇ ਕਾਂਗਰਸ ਦੇ 84ਵੇਂ ਸੈਸ਼ਨ ’ਚ ਆਰਥਿਕ ਪ੍ਰਸਤਾਵ ਪੇਸ਼ ਕਰਦੇ ਹੋਏ ਮੋਦੀ ਸਰਕਾਰ ਵਾਅਦਿਆਂ ਦੀ ਸਰਕਾਰ ਹੈ।ਸਰਕਾਰ ਨੇ 4 ਸਾਲ ’ਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਅਰਥ-ਵਿਵਸਥਾ ਰਿਕਾਰਡ ਦੇ ਨਾਲ ਵਿਕਾਸ ਕਰ ਰਹੀ ਸੀ ਪਰ ਮੋਦੀ ਸਰਕਾਰ ਦੀਆਂ ਨੀਤੀਆਂ, ਕੁਪ੍ਰਬੰਧਨ ਅਤ ਦੁਰਸਾਹਸੀ ਕਦਮਾਂ ਨਾਲ ਅਰਥ-ਵਿਵਸਥਾ ਚੌਰਾਹੇ ‘ਤੇ ਆ ਗਈ ਹੈ।