ਮੂਣਕ, 15 ਮਾਰਚ (ਕੁਲਵੰਤ ਦੇਹਲਾ)- ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਪਿੰਡ ਦੇਹਲਾ ਸ਼ੀਹਾਂ ਵਿਖੇ ਸੰਗਤਾਂ ਵਲੋਂ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਗਿਆ,ਸਮਾਪਤੀ ਸਮਾਰੋਹ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਖੁਲੇ ਪੰਡਾਲਾ ਵਿਚ ਸੰਗਤਾਂ ਨੇ ਲੰਮਾ ਸਮਾਂ ਵਖ ਵਖ ਪਹੁੰਚੇ ਰਾਗੀ ਢਾਡੀ ਕਵੀਸ਼ਰੀ ਜਥੇ ਅਤੇ ਸਮਾਗਮਾਂ ਦੌਰਾਨ ਕਥਾਵਾਚਕ ਭਾਈ ਹਰਪਾਲ ਸਿੰਘ ਹੈਡ ਗ੍ਰੰਥੀ ਫਤਿਹਗੜ੍ਹ ਸਾਹਿਬ ਜਥੇਦਾਰ ਬਾਬਾ ਬੂਟਾ ਸਿੰਘ ਗੁੜਥਲੀ ਵਾਲੇ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ ਅਤੇ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਵਖ ਵਖ ਸਿਆਸੀ ਨੇਤਾਵਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿਚ ਅਕਾਲੀ ਦਲ (ਅ) ਸਿਮਰਨਜੀਤ ਸਿੰਘ ਮਾਨ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਬਾਬਾ ਨਛਤਰ ਸਿੰਘ ਕਾਲੀ ਕੰਬਲੀ ਵਾਲੇ ਮਹਿੰਦਰ ਸਿੰਘ, ਪਾਲ, ਗੁਰਨੈਬ ਸਿੰਘ, ਗੁਰਜੰਟ ਸਿੰਘ, ਬਹਾਦਰ ਸਿੰਘ, ਬਲਕਾਰ ਸਿੰਘ ਭੁਲਰ, ਹਰਜੀਤ ਸਿੰਘ ਸੰਜੂਮਾ, ਪਾਲ ਸਿੰਘ ਖਾਈ, ਗਿਆਨ ਸਿੰਘ ਬੰਗਾ ਸੇਰਾ ਮੂਨਕ ਨੇ ਵਿਸ਼ੇਸ਼ ਹਾਜਰੀ ਲਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹੁੰਚੀਆਂ ਮਹਾਨ ਹਸਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਕਾਲ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪੁਜੇ ਪੰਜ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਲ ਕਰਵਾਇਆ ਜਿਸ ਵਿਚ 65 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਸਟੇਜ ਸਕਤਰ ਦੀ ਜਿੰਮੇਵਾਰੀ ਗੁਰਸੇਵਕ ਸਿੰਘ ਘਰਾਚੋਂ ਅਤੇ ਲਖਾਂ ਸਿੰਘ ਦਾਤੇਵਾਸ ਨੇ ਨਿਭਾਈ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਧਾਨ, ਹਰਪਾਲ ਸਿੰਘ ਖਜਨਚੀ, ਗਿਆਨੀ ਗੁਰਤੇਜ ਸਿੰਘ, , ਜਸਪਾਲ ਸਿੰਘ ਦੇਹਲਾ ਚੇਅਰਮੈਨ, ਰਾਮਪਾਲ ਸਿੰਘ ਸੂਰਜਨਭੈਣੀ ਸਰਕਲ ਪ੍ਰਧਾਨ, ਗੋਰਾ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਜਸਵੰਤ ਸਿਘ ਸਰਪੰਚ ਦੇਹਲਾ, ਧੰਨਾ ਸਿੰਘ, ਰਵਿੰਦਰ ਦੇਹਲਾ, ਰਣਵੀਰ ਦੇਹਲਾ, ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।