May 26, 2026 3:28 pm

ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਿਸਾਨ ਮੇਲਾ ਅੱਜ

ਖੇਤੀਬਾੜੀ ਮਾਹਿਰ ਕਰਨਗੇ ਨੁਕਤੇ ਸਾਂਝੇ : ਡਾ. ਜ਼ੋਰਾ ਸਿੰਘ

ਅਮਲੋਹ, 15 ਮਾਰਚ ਰਣਜੀਤ ਸਿੰਘ ਘੁੰਮਣ -ਦੇਸ਼ ਭਗਤ ਯੂਨੀਵਰਸਿਟੀ ਦੇ ਆਈ.ਈ.ਡੀ.ਸੀ. ਵਿਭਾਗ ਵੱਲੋਂ ਕਿਸਾਨ ਮੇਲੇ ਦਾ ਆਯੋਜਨ ਮਿਤੀ 16 ਮਾਰਚ ਦਿਨ ਸ਼ੁੱਕਰਵਾਰ ਨੂੰ ਕੈਂਪਸ ਵਿਖੇ ਕੀਤਾ ਜਾ ਰਿਹਾ ਹੈ। ਇਸ ਵਿਚ ਵੱਖ-ਵੱਖ ਖੇਤਰਾਂ ਦੇ ਖੇਤੀਬਾੜੀ ਮਾਹਿਰ ਪਹੁੰਚ ਕੇ ਕਿਸਾਨਾਂ ਅਤੇ ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਾਂਸਲਰ ਡਾ. ਜ਼ੋਰਾ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੌਰਾਨ ਫੂਡ ਪ੍ਰੋਸੈਸਿੰਗ, ਆਰਗੈਨਿਕ ਖੇਤੀ, ਸਹਾਇਕ ਧੰਦਿਆ, ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਅਤੇ ਔਜ਼ਾਰਾਂ ਬਾਰੇ ਮਾਹਿਰ ਆਪਣੇ ਨੁਕਤੇ ਸਾਂਝੇ ਕਰਨਗੇ। ਮੇਲੇ ਦੌਰਾਨ ਆਰਗੈਨਿਕ ਖੇਤੀ ਨਾਲ ਤਿਆਰ ਫਸਲਾਂ, ਦਾਲਾਂ ਅਤੇ ਬੀਜਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਏਗੀ, ਨਾਲ ਹੀ ਉਨਤ ਖੇਤੀ ਕਰ ਰਹੇ ਕਿਸਾਨ ਹੋਰਨਾਂ ਨਾਲ ਰੂ-ਬ-ਰੂ ਹੋ ਕੇ ਆਪਣੇ ਤਜ਼ੁਰਬੇ ਸਾਂਝੇ ਕਰਨਗੇ। ਇਸ ਮੌਕੇ ਯੂਨੀਵਰਸਿਟੀ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਤਿਆਰ ਫ਼ਲ ਅਤੇ ਫ਼ਸਲਾਂ ਦੀਆਂ ੳੁਨਤ ਕਿਸਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

Send this to a friend