ਨਵੀਂ ਦਿਲੀ- ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਆਧਾਰ ਨੂੰ ਸੇਵਾਵਾਂ ਨਾਲ ਜੋੜਨ ਦੀ ਆਖਰੀ ਤਾਰੀਖ ਵਧਾ ਦਿ¤ਤੀ ਹੈ।ਅਦਾਲਤ ਨੇ ਕਿਹਾ ਕਿ ਜਦ ਤ¤ਕ ਆਧਾਰ ਯੋਜਨਾ ਦੀ ਵੈਧਤਾ ’ਤੇ ਸੰਵਿਧਾਨਕ ਬੈਂਚ ਦਾ ਫੈਸਲਾ ਨਹੀਂ ਆਉਂਦਾ, ਉਦੋਂ ਤ¤ਕ ਸੇਵਾਵਾਂ ਨਾਲ ਅਧਾਰ ਦੀ ਲਿੰਕਿੰਗ ਜ਼ਰੂਰੀ ਨਹੀਂ ਹੈ।ਇਹ ਮਾਮਲਾ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਸੁਣਵਾਈ ਅਧੀਨ ਹੈ। 31 ਮਾਰਚ ਤੋਂ ਪਹਿਲਾਂ ਸਾਰੀਆਂ ਸਰਕਾਰੀ ਸੇਵਾਵਾਂ ਤੇ ਸਰਵਿਸਜ਼ ਦਾ ਫਾਇਦਾ ਲੈਣ ਲਈ ਸਰਕਾਰ ਨੇ ਉਨ੍ਹਾਂ ਨੂੰ ਆਧਾਰ ਨਾਲ ਜੋੜਨ ਲਈ ਆਖਰੀ ਤਾਰੀਖ ਦਿ¤ਤੀ ਸੀ।ਪਰ ਹੁਣ ਇਸ ਉ¤ਪਰ ਹੋਰ ਰੋਕ ਲਗ ਗਈ ਹੈ। ਸੁਪਰੀਮ ਕੋਰਟ ਦੇ ਫੈਸਲੇ ਨਾਲ ਆਮ ਜਨਤਾ ਨੂੰ ਬਹੁਤ ਰਾਹਤ ਮਿਲੇਗੀ ਹੈ। ਸਰਕਾਰ ਅਧਾਰ ਨੂੰ ਪੈਨ ਕਾਰਡ ਤੇ ਬੈਂਕ ਖਾਤੇ ਦੇ ਨਾਲ-ਨਾਲ ਮੋਬਾਈਲ ਨੰਬਰ ਨਾਲ ਜੋੜਣ ’ਤੇ ਜ਼ੋਰ ਦੇ ਰਹੀ ਹੈ। ਬੈਂਕ ਵੀ ਗਾਹਕਾਂ ’ਤੇ ਦਬਾਅ ਬਣਾ ਰਹੇ ਹਨ।