ਜਰਮਨ ਰਾਸ਼ਟਰਪਤੀ ਭਾਰਤ ਦੌਰੇ ’ਤੇ
ਫਰੈਂਕਫਰਟ (ਜਰਮਨੀ), 8 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਰਮਨ ਦੇ ਰਾਸ਼ਟਰਪਤੀ ਜੋਖਿਮ ਗਾਊਕ ਜੋ ਭਾਰਤ ਦੇ 4 ਫਰਵਰੀ ਤੋਂ 9 ਫਰਵਰੀ ਤੱਕ ਆਪਣੇ ਪਹਿਲੇ ਸਰਕਾਰੀ ਦੌਰਾਨ ਨਵੀਂ ਦਿੱਲੀ ਪੁੱਜੇ ਤਾਂ ਉਨ੍ਹਾਂ ਦਾ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸਵਾਗਤ ਕੀਤਾ! ਜਰਮਨ ਰਾਸ਼ਟਰਪਤੀ ਗਾਊਕ ਨੇ ਭਾਰਤੀ ਲੋਕਤੰਤਰ ਦੀ ਪ੍ਰਸੰਸਾਂ ਕਰਦਿਆਂ ਕਿਹਾ ਭਾਰਤ ਚ ਦੁਨੀਆ ਤੋਂ ਸੱਭ ਤੋਂ ਵੱਡਾ ਤੇ ਪੁਰਾਣਾ ਲੋਕਤਤਰ ਹੈ। ਉਨ੍ਹਾਂ ਨੂੰ ਭਾਰਤ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ!ਆਪਣੇ ਏਸੀਆ ਦੌਰੇ ਦੀ ਭਾਰਤ ਤੋਂ ਸ਼ੁਰੂਆਤ ਕਰਨ ਵਾਲੇ ਰਾਸ਼ਟਰਪਤੀ ਗਾਊਕ ਇਹ ਸੰਕੇਤ ਦੇਣਾ ਚਾਹੁੰਦੇ ਹਨ ਕਿ ਜਰਮਨ ਅਤੇ ਭਾਰਤ ਦੋਹਾਂ ਦੇ ਮੂਲ
ਸਿਧਾਂਤ ਇਕੋ ਜਿਹੇ ਹਨ! ਡਾ: ਮਨਮੋਹਨ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦ੍ਹਿੱਤੇ!ਜਰਮਨ ਰਾਸ਼ਟਰਪਤੀ ਗਾਊਕ ਨੇ ਭਾਰਤ ਚ ਮੌਤ ਦੀ ਸਜ਼ਾ, ਔਰਤਾਂ ਨਾਲ ਹੁੰਦੇ ਵਿਤਕਰੇ ਦੇ ਨਾਲ ਹੀ ਸਮਲਿੰਗੀਆਂ ਨਾਲ ਭੇਦਭਾਵ ਦੀ ਆਲੋਚਨਾ ਕੀਤੀ ੇ ਉਨ੍ਹਾਂ ਨੇ ਭਾਰਤ ਚ ਸਮਲਿੰਗੀਆਂ ਦੇ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਚੁੱਪ ਨਹੀਂ ਰਹਿ ਸਕਦੇ! ਇਸ ਫੈਸਲੇ ਨਾਲ ਸਮਲਿੰਗੀਆਂ ਨੂੰ ਭਾਰਤ ਚ ਅਪਰਾਧ ਦਾ ਦਰਜਾ ਦਿੱਤਾ ਗਿਆ ਹੈ! ਔਰਤਾਂ ਦੇ ਅਧਿਕਾਰਾਂ ਦੇ ਮਾਮਲੇ ਚ ਰਾਜਨੀਤੀ ਅਮਲ ਚ ਬਹੁਤ ਫਰਕ ਹੈ।



