ਕਹਿੰਦੇ ਨੇ ਪ੍ਰਮਾਤਮਾ ਜਦੋਂ ਕਿਸੇ ਮਨੁਖ ਨੂੰ ਧਰਤੀ ਤੇ ਜੀਵਨ ਦਾਨ ਬਖਸ਼ਦਾ ਹੈ ਉਹ ਉਸ ਅੰਦਰ ਕਈ ਕਲਾਵਾਂ ਨੂੰ ਛੁਪਾ ਦਿੰਦਾ ਹੈ ਜਿਸ ਨੂੰ ਮਨੁਖ ਆਪਣੀ ਕਾਬਲੀਅਤ ਨਾਲ ਪ੍ਰਗਟਾਅ ਕੇ ਜਿਥੇ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰਦਾ ਹੈ ਉਥੇ ਹੀ ਲੋਕ ਮਨਾਂ ਵਿਚ ਆਪਣੀ ਵਿਲਖਣ ਜਗ੍ਹਾ ਬਣਾਉਂਦਾ ਹੈ । ਸਾਹਿਤਕ ਕਲਾ ਇਕ ਅਜਿਹਾ ਮਾਧਿਅਮ ਹੈ ਜਿਸ ਰਾਹੀ ਸਾਹਿਤਕਾਰ ਆਪਣੀਆਂ ਰਚਨਾਵਾਂ ਰਾਹੀ ਸਮਾਜ ਦਾ ਅਕਸ ਪੇਸ਼ ਕਰਦਾ ਹੈ। ਅਜਿਹੀ ਹੀ ਕਲਾ ਦਾ ਧਾਰਨੀ ਹੈ ਹੀਰਾ ਸਿੰਘ ਤੂਤ ।ਹੀਰਾ ਸਿੰਘ ਦਾ ਜਨਮ ਪਿੰਡ ਤੂਤ ਜਿਲਾ ਫਿਰੋਜ਼ਪੁਰ ਵਿਖੇ ਪਿਤਾ ਸ. ਸੋਹਣ ਸਿੰਘ ਤੇ ਮਾਤਾ ਸ਼੍ਰੀਮਤੀ ਗੁਰਬਖਸ਼ ਕੌਰ ਦੇ ਘਰ ਹੋਇਆ। ਉਸ ਨੇ ਅਤ ਦੀ ਗੁਰਬਤ ਦੀ ਜਿੰਦਗੀ ਹੰਢਾਉੁਂਦਿਆਂ ਸਖਤ ਮਿਹਨਤ ਦੀ ਬਦੌਲਤ ਐਮ.ਏ (ਪੰਜਾਬੀ ਹਿਸਟਰੀ) ਬੀ.ਐਡ ਤੇ ਯੂ.ਜੀ.ਸੀ ਨੈਟ (ਪੰਜਾਬੀ) ਦੀ ਯੋਗਤਾ ਹਾਸਿਲ ਕੀਤੀ ਹੈ। ਅਜ ਕਲ੍ਹ ਉਹ ਇੱਕ ਪ੍ਰਾਇਮਰੀ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਅ ਰਿਹਾ ਹੈ।ਸਾਹਿਤਕ ਸਫਰ ਦੀ ਸ਼ੁਰੂਆਤ ਉਸਨੇ 2017 ਦੇ ਅਧ ਵਿਚ ਸ਼ੁਰੂ ਕੀਤੀ ਸੀ। ?ੁਸਨੇ ਪਹਿਲੀ ਵਾਰ ਹੀ ਦੋ ਕਿਤਾਬਾਂ ਫਿਕੇ ਰੰਗ (ਕਾਵਿ-ਸੰਗ੍ਰਹਿ) ਤੇ ਪਗਡੰਡੀਆਂ (ਕਹਾਣੀ-ਸੰਗ੍ਰਹਿ) ਪ੍ਰਕਾਸ਼ਿਤ ਕਰਵਾਏ ਹਨ। ਉੁਸ ਦੇ ਵਿਸ਼ੇ ਸਾਡੇ ਆਲੇ-ਦੁਆਲੇ ਦੀ ਜ਼ਿੰਦਗੀ ਦੇ ਨੇੜੇ ਦੇ ਹਨ।ਉੁਸ ਦੇ ਪਾਤਰ ਗਰੀਬੜੇ ਅਤੇ ਬੇਬਸ ਜੇਹੇ ਲੋਕ ਹਨ।ਉੁਸ ਦੀਆਂ ਰਚਨਾਵਾਂ ਵਿਚ ਸਮਾਜ ਦੀ ਪਤ੍ਰਖ ਝਲਕ ਵੇਖੀ ਜਾ ਸਕਦੀ ਹੈ।।ਉੁਹ ਜ਼ਿੰਦਗੀ ਦੀਆਂ ਕਰੂਰ ਹਕੀਕਤਾਂ ਦੀ ਪੇਸ਼ਕਾਰੀ ਕਰਦਾ ਹੈ।।ਇਸ ਤੋਂ ਬਾਅਦ ਇੱਕ ਨਾਵਲ (ਬਸ ਏੇਦਾਂ ਹੀ…) ਪ੍ਰਕਾਸ਼ਿਤ ਕਰਾਇਆ ਗਿਆ। ਇਸ ਵਿਚ ਉਸ ਨੇ ਜਾਇਜ਼-ਨਜ਼ਾ?ਿਜ ਪ੍ਰੇਮ-ਸਬੰਧਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਉਸਦਾ ਇਕ ਕਾਵਿ ਸੰਗ੍ਰਹਿ (ਕੁਝ ਰੰਗ) ਪ੍ਰਕਾਸ਼ਿਤ ਹੋਕੇ ਆ ਚੁਕਾ ਹੈ।ਉਸ ਨੇ ਕਰੀਬ ਇਕ ਸਾਲ ਵਿਚ ਚਾਰ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ। ਉਸਦੀਆਂ ਰਚਨਾਵਾਂ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਉਸ ਦੀਆਂ ਰਚਨਾਵਾਂ ਦੇ ਰੀਵਿਊ ਵੀ ਛਪ ਚੁਕੇ ਹਨ।।ਉਹ ਹਰ ਤਰ੍ਹਾਂ ਦੀ ਅਲੋਚਨਾ ਨੂੰ ਸਿਰ ਮਥੇ ਸਵਿਕਾਰ ਕਰਦਾ ਹੈ। ਕਈ ਉੁਸ ਨੂੰ ਜਲਦੀ-ਜਲਦੀ ਕਿਤਾਬਾਂ ਕਢਣ ਦਾ ਕਾਰਨ ਪੁਛਦਾ ਹੈ ਤਾਂ ਉੁਸਦਾ ਜਵਾਬ ਹੁੰਦਾ ਕਿ ਠਜ਼ਿੰਦਗੀ ਬਹੁਤ ਛੋਟੀ ਹੈ! ਜੋ ਲਿਖਿਆ ਹੈ ਉਸ ਨੂੰ ਪੇਸ਼ ਕਰ ਦੇਣਾ ਚਾਹੀਦਾ ਹੈ।’’ਰਬ ਉਸਦੀ ਕਲਮ ਨੂੰ ਹੋਰ ਬਲ ਬਖਸ਼ੇ।।