ਰਾਮਪੁਰਾ ਫੂਲ, 11 ਮਾਰਚ (ਮਨਦੀਪ ਢੀਂਗਰਾ)- ਬੀਤੀ ਰਾਤ ਮੋਟਰਸਾਇਕਲ ਤੇ ਐਕਟਿਵਾ ਦਰਮਿਆਨ ਸਿੱਧੀ ਟੱਕਰ ਹੋ ਜਾਣ ਕਾਰਨ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਮਾਲਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਬਿੱਲਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਗਿੱਲ ਕਲਾਂ ਜੋ ਆਪਣੇ ਮੋਟਰਸਾਇਕਲ ਤੇ ਪਿੰਡ ਗਿੱਲ ਕਲਾਂ ਜਾ ਰਿਹਾ ਸੀ ਸਾਹਮਣੇ ਤਂ ਆ ਰਹੀ ਐਕਟਿਵਾ ਸਕੂਟਰੀ ਨਾਲ ਟੱਕਰ ਹੋ ਗਈ ਜਿਸ ਕਾਰਨ ਇੰਦਰਜੀਤ ਸਿੰਘ ਅਤੇ ਕਿਰਨਜੀਤ ਕੌਰ ਗੰਭੀਰ ਜਖਮੀ ਹੋਏ। ਸੂਚਨਾ ਮਿਲਣ ਤੇ ਸੁਸਾਇਟੀ ਵਰਕਰ ਜਗਤਾਰ ਸਿੰਘ ਤਾਰੀ ਅਤੇ ਬਲਵੀਰ ਸਿੰਘ ਬੀਰਾ ਨੇ ਘਟਨਾ ਸਥਾਨ ਤੇ ਪੁੱਜ ਕੇ ਜਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।