ਗੰਗਸਰ ਜੈਤੋ, 11 ਮਾਰਚ (ਰਾਜੀਵ ਜਿੰਦਲ)- ਸਥਾਨਕ ਜੈਤੋ ਦੇ ਨਜਦੀਕ ਪਿੰਡ ਬਿਸ਼ਨਦੀ ਕੋਲ ਬੀਤੀ ਰਾਤ ਨੂੰ ਇੱਕ ਸ਼ੜਕ ਹਾਦਸੇ ਵਿੱਚ ਵਿਆਕਤੀ ਦੀ ਮੌਤ ਹੌਣ ਦੀ ਖ਼ਬਰ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਵਿਆਕਤੀ ਸੜਕ ਤੇ ਪੈਦਲ ਜਾ ਰਿਹਾ ਸੀ ਅਚਾਨਕ ਫੇਟ ਮਾਰ ਕੇ ਅਣਪਛਾਤਾ ਵੀਹਕਲ ਚਾਲਕ ਫ਼ਰਾਰ ਹੋ ਗਿਆ ਵਿਅਕਤੀ ਜ਼ਖਮੀ ਹੌਣ ਤੋਂ ਬਾਅਦ ਸਿਵਲ ਹਸਪਤਾਲ ਜੈਤੋ ਵਿਖੇ ਦਮ ਤੋੜ ਗਿਆ, ਮ੍ਰਿਤਕ ਵਿਅਕਤੀ ਦੀ ਪਹਿਚਾਣ ਕਾਲਾ ਲਾਲ ਉਮਰ (42 ਸਾਲ) ਪੁੱਤਰ ਪਿਆਰਾ ਲਾਲ ਵਾਸੀ ਅੰਬੇਡਕਰ ਨਗਰ ਜੈਤੋ ਵਜੋਂ ਹੋਈ ਹੈ। ਇਸ ਮੌਕੇ ਸ਼ਹਿਰ ਦੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਜੈਤੋ ਦੇ ਪ੍ਰਧਾਨ ਸ੍ਰੀ ਨਵਨੀਤ ਕੁਮਾਰ ਗੋਇਲ ਤੇ ਡਰਾਇਵਰ ਮੀਤਾ ਸਿੰਘ, ਬੱਬੂ ਜ਼ਿਦਲ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਪੀੜਤ ਪਰਿਵਾਰ ਦੀ ਮਦਦ ਕੀਤੀ।