Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ ਹਲਕਾ ਤਲਵੰਡੀ ਸਾਬੋ ਦਾ ਦੌਰਾ ਅੱਜ

Share this story

image ਤਲਵੰਡੀ ਸਾਬੋ, 7 ਫਰਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਉ¤ਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 8 ਫਰਵਰੀ ਨੂੰ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਦੌਰੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ ਨੇ ਦੌਰੇ ਵਾਲੇ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਅਕਾਲੀ ਆਗੂਆਂ ਨਾਲ ਇੱਕ ਮੀਟਿੰਗ ਕਰਕੇ ਸਾਰੀਆਂ ਤਿਆਰੀਆਂ ਦਾ ਜਾਇਜਾ ਲਿਆ। ਮੀਟਿੰਗ ਦੌਰਾਨ ਸਿੱਧੂ ਨੇ ਉਕਤ ਪ੍ਰੋਗਰਾਮਾਂ ਲਈ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰ.ਬਾਦਲ ਦੇ ਦੌਰੇ ਨੂੰ ਲੈ ਕੇ ਚਾਰ ਚਾਰ ਪਿੰਡਾਂ ਦੇ ਤਿੰਨ ਜੋਨ ਬਣਾਏ ਗਏ ਹਨ ਅਤੇ ਉਕਤ ਤਿੰਨ ਜੋਨਾਂ

ਗਿਆਨਾ, ਜੋਗੇਵਾਲਾ ਅਤੇ ਸ਼ੇਖਪੁਰਾ ਵਿੱਚ ਉਹ ਜਿੱਥੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ ਉ¤ਥੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾ ਵੀ ਦੇਣਗੇ।ਉਨ੍ਹਾਂ ਦੱਸਿਆ ਕਿ ਗਿਆਨਾ ਜੋਨ ਵਿੱਚ ਗਿਆਨਾ ਤੋਂ ਇਲਾਵਾ ਤੁੰਗਰਾਲੀ,ਬਹਿਮਣ ਕੌਰ ਸਿੰਘ ਤੇ ਬਹਿਮਣ ਜੱਸਾ ਸਿੰਘ ਦੇ ਲੋਕ ਆਪਣੀਆਂ ਸਮੱਸਿਆਵਾਂ ਰੱਖ ਸਕਣਗੇ ਜਦੋਂਕਿ ਜੋਗੇਵਾਲਾ ਜੋਨ ਵਿੱਚ ਮੈਨੂੰਆਣਾ,ਮਿਰਜੇਆਣਾ ਤੇ ਗਹਿਲੇਵਾਲਾ ਅਤੇ ਸ਼ੇਖਪੁਰਾ ਜੋਨ ਵਿੱਚ ਲੇਲੇਵਾਲਾ,ਨਵਾਂ ਪਿੰਡ ਅਤੇ ਭਗਵਾਨਪੁਰਾ ਦੇ ਲੋਕ ਆਪੋ ਆਪਣੀਆਂ ਸਮੱਸਿਆਵਾਂ ਉ¤ਪ ਮੁੱਖ ਮੰਤਰੀ ਅੱਗੇ ਰੱਖ ਸਕਣਗੇ।ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵਿੱਚ ਸ੍ਰ.ਬਾਦਲ ਦੇ ਦੌਰੇ ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸਿੱਧੂ ਦੇ ਨਾਲ ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਧਾਨ ਨਗਰ ਪੰਚਾਇਤ,ਮਨਜੀਤ ਸਿੰਘ ਸ਼ਿੰਪੀ ਚੇਅਰਮੈਨ ਬਲਾਕ ਸੰਮਤੀ,ਗੁਰਜੀਤ ਸਿੰਘ ਕੋਟਬਖਤੂ ਸਰਕਲ ਪ੍ਰਧਾਨ ਰਾਮਾਂ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਮਾਨਸ਼ਾਹੀਆ ਤੇ ਗੁਰਦੀਪ ਮਾਨ ਜਗ੍ਹਾ ਦੋਵੇਂ ਜਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਸੁਖਭਿੰਦਰ ਸਿੰਘ ਸਰਪੰਚ ਜੋਗੇਵਾਲਾ, ਰਾਮ ਕੁਮਾਰ ਸਰਪੰਚ ਸੇਖਪੁਰਾ, ਗੁਰਪ੍ਰਤਾਪ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ,ਮੇਜਰ ਮਿਰਜੇਆਣਾ ਯੂਥ ਆਗੂ, ਮੋਹਣ ਮਿਰਜੇਆਣਾ ਆਦਿ ਆਗੂ ਹਾਜਿਰ ਸਨ।

WRITTEN BY