ਢਿਲਵਾਂ, 8 ਮਾਰਚ (ਬਿਕਰਮਜੀਤ ਸੋਂਧੀ)–ਥਾਣਾ ਢਿਲਵਾਂ ਦੀ ਪੁਲਿਸ ਨੇ ਪਿਛਲੇ ¦ਮੇ ਸਮੇ ਤੋਂ ਇੱਕ ਕੇਸ ਵਿੱਚ ਲੋੜੀਂਦਾ ਇਕ ਮੁਲਜ਼ਮ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਭੂਸ਼ਣ ਸੇਖੜੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ਗੋਪੀ ਪੁੱਤਰ ਪਲਵਿੰਦਰ ਸਿੰਘ ਵਾਸੀ ਮਲਕ ਨੰਗਲ ਥਾਣਾ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਉਸਦੇ ਘਰ ਛਾਪਾ ਮਾਰ ਕੇ ਪਰਮਜੀਤ ਸਿੰਘ ਏ ਐਸ ਆਈ ਤੇ ਹੌਲਦਾਰ ਕੁੰਦਨ ਸਿੰਘ ਨੇ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਕਥਿੱਤ ਦੋਸ਼ੀ ’ਤੇ ਥਾਣਾ ਢਿਲਵਾਂ ਵਿਖੇ ਮੁਕੱਦਮਾ ਨੰ: 54, 26. 07. 2016, ਧਾਰਾ 482, 420, 411, 379 ਆਈ ਪੀ ਸੀ ਤਹਿਤ ਦਰਜ ਹੈ। ਉਕਤ ਕਥਿੱਤ ਦੋਸ਼ੀ ਨੂੰ ਅਦਾਲਤ ਪੇਸ਼ ਕੀਤਾ ਗਿਆ ਹੈ।