Skip to content
Independent perspectives. Global stories.
BREAKING

ਅਧਿਆਪਕਾਂ ਦੀ ਘਾਟ ਹੋਣ ਕਾਰਨ ਪਿੰਡ ਦੇ ਲੋਕਾਂ ਨੇ ਸਕੂਲ ਨੂੰ ਜੜਿਆ ਤਾਲਾ

Share this story

ਸਕੂਲ ਵਿੱਚ 106 ਬੱਚਿਆਂ ਨੂੰ 2 ਅਧਿਆਪਕ ਪੜ੍ਹਾ ਰਹੇ ਜਿਨ੍ਹਾਂ ’ਚੋਂ ਇੱਕ ਡੈਪੂਟੇਸ਼ਨ ’ਤੇ
image ਬੁਢਲਾਡਾ, 6 ਫਰਵਰੀ (ਅਰਵਿੰਦ ਗਰਗ)-ਇਥੋਂ ਨੇੜਲੇ ਪਿੰਡ ਫੁੱਲੂ ਵਾਲਾ ਡੋਗਰਾਂ ਦੇ ਸਰਕਾਰੀ ਮਿਡਲ ਸਕੂਲ ਵਿੱਚ ਟੀਚਰਾਂ ਦੀ ਘਾਟ ਕਾਰਨ ਗੁੱਸੇ ਵਿੱਚ ਆਏ ਪਿੰਡ ਦੇ ਲੋਕਾਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਜੜ੍ਹ ਕੇ ਸਿੱਖਿਆ ਵਿਭਾਗ ਅਤੇ ਪ੍ਰਸ਼ਾਸ਼ਨ ਖਿਲਾਫ ਭਾਰੀ  ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਪਿੰਡ ਮੌਜੂਦਾ ਪੰਚ ਅਮਰਰਿੰਦਰ ਸਿੰਘ, ਪੰਚ ਹਰਮਿੰਦਰ ਸਿੰਘ, ਪੰਚ ਕਮਲਾ, ਪੰਚ ਹਰਮੇਲ ਸਿੰਘ, ਕਾ: ਮਿਠੂ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ ਸਾਬਕਾ ਫੌਜੀ, ਬਾਬੂ ਸਿੰਘ, ਕਾ: ਬੰਬੂ ਸਿੰਘ  ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਰਕਾਰੀ ਮਿਡਲ ਸਕੂਲ ਵਿੱਚ ਪਿੰਡ ਦੇ 106 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਪਰੰਤੂ ਲੰਮੇਂ ਸਮੇਂ ਤੋਂ ਇਸ ਸਕੂਲ ਵਿੱਚ ਇੱਕ ਐਸ, ਐਸ ਮਾਸਟਰ ਅਤੇ ਇੱਕ ਮੈਥ ਟੀਚਰ ਮੌਜੂਦ ਹਨ ਪਰੰਤੂ  ਵੱਡੀ ਤਰਾਸਦੀ ਇਹ ਹੈ ਇਨ੍ਹਾਂ ਵਿੱਚੋਂ ਮੈਥ ਟੀਚਰ ਦੀ ਡੈਪੂਟੇਸ਼ਨ ਤੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਸੰਘਾ ਵਿਖੇ ਡਿਉਟੀ ਵੀ ਲੱਗੀ ਹੋਈ ਹੈ। ਜਦੋਂ ਕਿ ਇਸ ਸਕੂਲ ਵਿੱਚ ਹਿੰਦੀ, ਸਾਇੰਸ, ਅੰਗਰੇਜੀ ਵਾਲੇ ਸਮੇਤ ਸਾਰੇ ਹੀ ਮਾਸਟਰਾਂ ਦੀਆਂ ਅਸਮਾਮੀਆਂ ਖਾਲੀ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਤਿੱਲ-ਤਿੱਲ ਕਰ ਕੇ  ਬੱਚਿਆਂ ਦਾ ਭੱਵਿਖ ਖਰਾਬ ਹੁੰਦਾ ਵੇਖ ਕੇ ਪਿੰਡ ਦੇ ਲੋਕਾਂ ਦਾ ਇੱਕ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਵੀ ਮਿਲ ਕੇ ਟੀਚਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਗੁਹਾਰ ਲੱਗਾ ਚੁੱਕਾ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ, ਜਿਸ ਲਈ ਮਜਬੂਰਨ ਆਖਿਰ ਪਿੰਡ ਦੇ ਲੋਕਾਂ ਨੂੰ ਇਸ ਸਕੂਲ ਤੇ ਤਾਲਾ ਲਾਉਣ ਲਈ ਮਜਬੂਰ ਹੋਣਾਂ ਪਿਆ ਹੈ। ਉਨ੍ਹਾਂ ਕਿਹਾ ਜਿਨ੍ਹਾਂ ਚਿਰ ਸਿੱਖਿਆ ਵਿਭਾਗ ਅਤੇ ਸਰਕਾਰ ਇਸ ਸਕੂਲ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਨਹੀਂ ਕਰਦਾ ਪਿੰਡ ਦੇ ਲੋਕ ਇਸ ਸਕੂਲ ਤਾ ਤਾਲਾ ਨਹੀਂ ਖੁਲਣ ਦੇਣਗੇ।  ਇਸ ਸਕੂਲ ਅਤੇ  ਸਿੱਖਿਆ ਵਿਭਾਗ ਦੀ ਕਾਰਗੁਜਾਰੀ ਦਾ ਇੱਕ ਹੋਰ ਨਮੂਨਾਂ ਉਦੋਂ ਵੇਖਣ ਨੂੰ ਮਿਲਿਆ ਜਦੋਂ ਪਿੰਡ ਦੇ ਲੋਕ ਇਸ ਸਕੂਲ ਤਾਲਾ ਲਾ ਕੇ ਹਟੇ ਹੀ ਸੀ ਤਾਂ ਪਾਵਰ ਕਾਰਪੋਰੇਸ਼ਨ ਦੇ ਦੋ ਸਹਾਇਕ ਲਾਇਨ ਮਾਇਨ ਆ ਧਮਕੇ ਉਨ੍ਹਾਂ ਕਿਹਾ ਕਿ ਇਸ ਸਕੂਲ ਦਾ 5 ਹਜ਼ਾਰ ਤੋਂ ਵੀ ਵੱਧ ਦਾ ਬਕਾਇਆ ਬਿਜਲੀ ਵਿਭਾਗ ਵੱਲ ਖੜਾ ਹੈ। ਅਸੀਂ ਤਾਂ ਇਸ ਸਕੂਲ ਦਾ ਮੀਟਰ ਕੱਟਣ ਆਏ ਸੀ ਪਰੰਤੂ ਤਾਲਾ ਲੱਗਿਆ ਹੋਣ ਕਾਰਨ ਹੁਣ ਸਾਨੂੰ ਵੀ ਖਾਲੀ ਹੱਥ ਮੁੜਣਾਂ ਪਉ। ਜਦੋਂ ਇਸ ਪੂਰੇ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਮਸ਼ਰੂਫ ਹਨ,  ਬਾਦ ਵਿੱਚ ਗੱਲ ਕਰਨਗੇ।

WRITTEN BY