‘ਕਾਲਜ ਗਰਾਰੀ’ ਨੂੰ 21 ਦਿਨਾਂ ’ਚ ਡੇਢ ਲੱਖ ਲੋਕਾਂ ਵੱਲੋਂ ਦੇਖਣ ਦਾ ਰਿਕਾਰਡ
ਚੰਡੀਗੜ੍ਹ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਇੱਥੋਂ ਨੇੜੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਗ੍ਰੇਜੂਏਸ਼ਨ ਕਰ ਰਹੇ ਖਰੜ ਦੇ ਇੱਕ ਲੜਕੇ ਸਮਦੀਸ਼ ਸਿੰਘ ਵੱਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਬਣਾਈ ਗਈ ਇੱਕ ਮਿਊਜ਼ਿਕ ਵੀਡਿਓ ਕਾਲਜ਼ ਗਰਾਰੀ ਨੇ ਸੰਗੀਤ ਜਗਤ ਵਿੱਚ ਤਰਥੱਲੀ ਮਚਾ ਦਿੱਤੀ ਹੈ। ਇਸ ਮਿਊਜ਼ਿਕ ਵੀਡਿਓ ਨੂੰ ਪਿੱਛਲੇ 21 ਦਿਨਾਂ ਵਿੱਚ ਯੂ.ਟਿਊਬ ’ਤੇ 1 ਲੱਖ 43 ਹਜ਼ਾਰ 694 ਲੋਕ ਦੇਖ ਚੁੱਕੇ ਹਨ। ਇਹ ਵੀਡਿਓ 16 ਜਨਵਰੀ ਨੂੰ ਨੈ¤ਟ ਉ¤ਪਰ ਅਪਲੋਡ ਕੀਤੀ ਗਈ ਸੀ। ਸਮਦੀਸ਼ ਨੇ ਇਹ ਸੰਗੀਤ ਖੇਤਰ ਵਿੱਚ ਦਾਖਲੇ ਲਈ ਬਣਾਈ ਸੀ, ਪਰ ਉਸ ਨੂੰ ਮਿਲ ਰਹੇ ਬੇਮਿਸਾਲ ਹੁੰਗਾਰੇ ਤੋਂ ਉਹ ਬਹੁਤ ਹੈਰਾਨ ਹੈ।ਦਿਲਚਸਪ ਗੱਲ ਇਹ ਹੈ ਕਿ ਉਸ ਨੇ ਇਹ ਮਿਊਜ਼ਿਕ ਵੀਡਿਓ ਬਿਨਾ ਕਿਸੇ ਵੱਡੇ ਖਰਚੇ ਦੇ, ਬਿਨਾ ਕੋਈ ਕੈਮਰਾ
ਜਾਂ ਹੋਰ ਸਾਜੋ ਸਾਮਾਨ ਕਰਾਏ ’ਤੇ ਲਏ ਤੋਂ ਬਿਨਾ ਸਧਾਰਨ ਤਰੀਕੇ ਨਾਲ ਹੀ ਛੂਟ ਕੀਤੀ ਹੈ। ਵੀਡਿਓ ਲਈ ਉਸ ਨੇ ਆਪਣੀ ਕਜਨ ਸਿਸਟਰ ਦੇ ਘਰ ਅਤੇ ਆਈਫੋਨ ਦੀ ਵਰਤੋਂ ਤੱਕ ਕੀਤੀ। ਦੋਸਤਾਂ ਤੋਂ ਮੰਗ ਕੇ ਕਾਰਾਂ ਨੂੰ ਵੀਡਿਓ ’ਚ ਵਰਤਿਆ ਗਿਆ ਹੈ। ਪੈਸੇ ਅਤੇ ਪੈਟ੍ਰੋਲ ਦੀ ਬਚਤ ਲਈ ਸ਼ੂਟਿੰਗ ਵੀ ਚੰਡੀਗੜ੍ਹ ਦੇ ਨੇੜੇ ਹੀ ਕੀਤੀ ਗਈ। ਇਸ ਵੀਡਿਓ ਉ¤ਪਰ ਆਡਿਓ ਰਿਕਾਰਡਿੰਗ ਸਮੇਤ ਸਿਰਫ਼ 12 ਹਜ਼ਾਰ ਰੁਪਏ ਖਰਚ ਹੋਏ ਹਨ। ਇਸ ਵੀਡਿਓ ਨੂੰ ਦੇਖਣ ਵਾਲਿਆਂ ਗਿਣਤੀ ਲਗਾਤਾਰ ਵੱਧ ਰਹੀ ਹੈ। ‘ਕਾਲਜ਼ ਗਰਾਰੀ’ ਗਾਣੇ ਨੂੰ ਪਾਲੀ ਗਿੱਦੜਬਾਹਾ ਨੇ ਲਿਖਿਆ ਅਤੇ ਇਸ ਦਾ ਮਿਊਜ਼ਿਕ ਸੈਮੀ ਸੰਜੀਵ ਪੱਟੀ ਨੇ ਤਿਆਰ ਕੀਤਾ ਹੈ, ਜਦੋਂ ਕਿ ਰੈਪ ਦੇਸੀ ਆਰ ਕੇ ਦਾ ਹੈ।



