ਅੰਮ੍ਰਿਤਸਰ, 7 ਮਾਰਚ (ਧਰਮਪਾਲ ਸਿੰਘ ਛਾਪਾ)-ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪੰਜਾਬ ਵੱਲੋਂ ਲੰਗਰ ਤੇ ਲੱਗੇ ਜੀਐਸਟੀ ਖਿਲਾਫ ਵਿਰਾਸਤੀ ਮਾਰਗ ਤੇ ਰੋਸ ਧਰਨਾ ਭੁੱਖ ਹੜਤਾਲ ਵਿੱਚ ਤਬਦੀਲ ਹੋ ਗਿਆ ਹੈ ਬੀਤੇ ਦਿਨੀਂ ਤ੍ਰਿਣਮੂਲ ਕਾਂਗਰਸ ਵੱਲੋਂ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਆਗੂਆਂ ਵੱਲੋਂ ਐਲਾਣ ਕੀਤਾ ਗਿਆ ਸੀ ਕਿ ਜਦ ਤੱਕ ਕੇਂਦਰ ਸਰਕਾਰ ਲੰਗਰ ਤੇ ਲੱਗੇ ਜੀਐਸਟੀ ਨੂੰ ਹਟਾਉਣ ਦਾ ਫੈਸਲਾ ਨਹੀਂ ਲੈਂਦੀ ਤਦ ਤੱਕ ਜਾਰੀ ਰੱਖਿਆ ਜਾਵੇਗਾ ਪਾਰਟੀ ਦੇ ਪੰਜਾਬ ਕਨਵੀਨਰ ਮਨਜੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਜਿਥੇ ਆਈ ਸੰਗਤ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ ਉਸ ਤੇ ਕੇਂਦਰ ਸਰਕਾਰ ਵੱਲੋਂ ਟੈਕਸ ਵਸੂਲਣਾ ਨਿੰਦਣਯੋਗ ਹੈ। ਇਸ ਮੌਕੇ ਐਮ.ਪੀ ਗੁਰਜੀਤ ਸਿੰਘ ਔਜਲਾ ਵੱਲੋਂ ਮਨਜੀਤ ਸਿੰਘ ਨੂੰ ਸਮਰੱਥਨ ਦਿੰਦਿਆ ਕਿਹਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਚੱਲ ਰਹੇ ਲੰਗਰ ਤੇ ਟੈਕਸ ਲੱਗਣ ਵਿੱਚ ਹਰਸਿਮਰਤ ਜੀਤ ਕੌਰ ਦਾ ਯੋਗਦਾਨ ਹੋਣ ਕਰਕੇ ਹਰਸਿਮਰਤ ਜੀਤ ਕੌਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹਿਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਨਾਗਰਾ ਜਰਨਲ ਸੈਕਟਰੀ ਕਾਂਗਰਸ, ਮਨਮੀਤਪਾਲ ਕੌਰ (ਪ੍ਰਧਾਨ ਦਿਵਾ ਐਨ.ਜੀ.ਓ) ਆਦਿ ਹਾਜ਼ਰ ਸਨ।