ਪਰਸ਼ੂਰਾਮ ਜਯੰਤੀ ਦੀ ਛੁੱਟੀ ਬਹਾਲ ਕਰਵਾਉਣ ਲਈ ਮੁਖ ਮੰਤਰੀ ਦੇ ਓ.ਐਸ.ਡੀ. ਨੂੰ ਮੰਗ ਪੱਤਰ

ਕੁਰਾਲੀ, 7 ਮਾਰਚ (ਸਨੀਲ)- ਪੰਜਾਬ ਸਰਕਾਰ ਵਲੋਂ ਪਿਛਲੇ ਕੁਝ ਸਮੇਂ ਪਹਿਲਾਂ ਵਖ ਵਖ ਧਰਮਾਂ ਦੇ ਧਾਰਮਿਕ ਪ੍ਰੋਗਰਾਮਾਂ ਨਾਲ ਜੁੜੀਆਂ ਛੁਟੀਆਂ ਨੂੰ ਬੰਦ ਕਰਨ ਖਿਲਾਫ ਵਖ ਵਖ ਧਾਰਮਿਕ ਜਥੇਬੰਦੀਆਂ ਅਤੇ ਵਖ ਵਖ ਭਾਈਚਾਰੇ ਦੇ ਲੋਕ ਵਲੋਂ ਆਪਣਾ ਆਪਣਾ ਰੋਸ਼ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਮੰਗ ਪਤਰ ਸੌਂਪੇ ਜਾ ਰਹੇ ਹਨ । ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਬ੍ਰਾਹਮਣ ਸਭਾ ਅਤੇ ਹੋਰ ਧਾਰਮਿਕ ਜਥੇਬੰਦੀਆਂ ਦਾ ਇਕ ਵਫ਼ਦ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕਤਰ ਬਿਹਾਰੀ ਲਾਲ ਸਦੀ, ਸਥਾਨਕ ਸਹਿਰ ਦੀ ਬ੍ਰਾਹਮਣ ਸਭਾ ਦੇ ਪ੍ਰਧਾਨ ਸੁਨੀਲ ਕੌਸ਼ਲ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਦੁਰਗੇਸ਼ ਸ਼ਰਮਾ ਦੀ ਅਗਵਾਈ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪੁਜੇ ਪਰ ਉਨਾਂ ਨਾਲ ਮੁਲਾਕਾਤ ਨਾ ਹੋ ਸਕਣ ਕਾਰਣ ਉਨ੍ਹਾਂ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਦਿਆਂ ਭਗਵਾਨ ਪਰਸ਼ੂਰਾਮ ਜਯੰਤੀ ਤੇ ਹੋਣ ਵਾਲੀ ਛੁਟੀ ਨੂੰ ਮੁੜ ਤੋਂ ਬਹਾਲ ਕਰਨ ਲਈ ਅਪੀਲ ਕਰਦਿਆਂ ਆਪਣਾ ਮੰਗ ਪਤਰ ਸੌਂਪਿਆ । ਇਸ ਸਬੰਧੀ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਬਿਹਾਰੀ ਲਾਲ ਸਦੀ ਅਤੇ ਸੁਨੀਲ ਕੌਸ਼ਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਤੇ ਹੋਣ ਵਾਲੀ ਛੁਟੀ ਨੂੰ ਬੰਦ ਕਰਨ ਵਾਲੇ ਆਪਣੇ ਫੈਸਲੇ ਨੂੰ ਮੁੜ ਤੋਂ ਵਿਚਾਰਦੇ ਹੋਏ ਛੁਟੀ ਬਹਾਲ ਕਰਨਾ ਚਾਹੀਦਾ ਹੈ ਅਤੇ ਉੁਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਭਗਵਾਨ ਪਰਸ਼ੂਰਾਮ ਜਯੰਤੀ ਦੀ ਛੁਟੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮਦੇਨਜ਼ਰ ਕੀਤੀ ਗਈ ਮੰਗ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦੇ ਹੋਏ ਕੀਤੀ ਗਈ ਸੀ ਪਰ ਮੌਜੂਦਾ ਸਰਕਾਰ ਵਲੋਂ ਬਿਨਾਂ ਕੁਝ ਸੋਚੇ ਸਮਝੇ ਛੁਟੀ ਨੂੰ ਬੰਦ ਕਰਨ ਵਡਾ ਮੰਧਭਾਗਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਫੈਸਲਾ ਹੈ ਜਿਸ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਮੁੜ ਤੋਂ ਵਿਚਾਰ ਕਰਦੇ ਹੋਏ ਛੁਟੀ ਨੂੰ ਬਹਾਲ ਕਰਨਾ ਚਾਹੀਦਾ ਹੈ ਤੇ ਅਜ ਉੁਨ੍ਹਾਂ ਮੁਖ ਮੰਤਰੀ ਸਾਹਿਬ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਤੇ ਹੋਣ ਵਾਲੀ ਛੁਟੀ ਨੂੰ ਮੁੜ ਤੋਂ ਬਹਾਲ ਕਰਵਾਉਣ ਸਬੰਧੀ ਮੰਗ ਪਤਰ ਸੌਂਪਿਆ ਗਿਆ ਹੈ ਤੇ ਕੈਪਟਨ ਸੰਧੂ  ਵਲੋਂ ਉੁਨ੍ਹਾਂ ਦੀ ਗਲ ਧਿਆਨ ਨਾਲ ਸੁਣਨ ਤੋਂ ਬਾਅਦ ਇਸ ਸਬੰਧ ‘ਚ ਵਿਚਾਰ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ । ਇਸ ਮੌਕੇ ਉੁਨ੍ਹਾਂ ਨਾਲ ਸੋਮਜੀਤ ਸ਼ਰਮਾ ਮਾਲਵਾ ਖੇਤਰੀ ਬ੍ਰਾਹਮਣ ਸਭਾ ਪ੍ਰਧਾਨ, ਸ਼ਸ਼ੀ ਭੂਸ਼ਣ ਸ਼ਾਸਤਰੀ, ਉਮਾ ਦਤ ਸ਼ਰਮਾ, ਦਿਨੇਸ਼ ਜੋਸ਼ੀ, ਜੈ ਕ੍ਰਿਸ਼ਨ ਜੋਸ਼ੀ ਤੋਂ ਇਲਾਵਾ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਬ੍ਰਾਹਮਣ ਆਗੂ ਹਾਜ਼ਿਰ ਸਨ।

Send this to a friend