May 22, 2026 3:16 pm

ਤਨਖਾਹਾਂ ਨਾ ਮਿਲਣ ’ਤੇ ਭੁੱਖ ਹੜਤਾਲ ਦਾ 14ਵਾਂ ਦਿਨ

ਸ. ਸਿਮਰਜੀਤ ਸਿੰਘ ਬੈਂਸ ਨੇ ਪ੍ਰਾਪਤ ਕੀਤਾ ਮੰਗ ਪੱਤਰ

ਫਗਵਾੜਾ, 6 ਮਾਰਚ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)- ਬਲਾਕ ਫਗਵਾੜਾ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਵੱਲ ਵਿਭਾਗ ਵੱਲੋ ਲਗਾਤਾਰ ਅਣਦੇਖੀ ਕਾਰਣ ਅਧਿਆਪਕਾਂ ਦੀ ਭੁੱਖ ਹੜਤਾਲ 14ਵਂੇ ਦਿਨ ਵੀ ਜਾਰੀ ਰਹੀ।ਅੱਜ ਅਨੀਤਾ ਪਾਲ, ਗੌਰੀ ਕੌੜਾ, ਪਰਵੀਨ ਬਾਲਾ, ਸੰਦੀਪ ਕੁਮਾਰੀ, ਨੀਲਮ ਰਾਣੀ ਅਧਿਆਪਕ ਸਾਥੀ ਭੁੱਖ ਹੜਤਾਲ ’ਤੇ ਬੈਠੇ ਹਨ। ਇਸ ਮੌਕੇ ਤੇ ਅਜੈ ਕੁਮਾਰ, ਜਸਬੀਰ ਸੈਣੀ, ਸਤਵੰਤ ਟੂੁਰਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਜਲਦ ਤੋ ਜਲਦ ਜਾਰੀ ਹੋਣਾ ਚਾਹੀਦਾ ਹੈ ਅਤੇ ਬ੍ਰਿਜ ਕੋਰਸ ਸਬੰਧੀ ਪੱਤਰ ਤੁਰੰਤ ਵਾਪਸ ਲਿਆ ਜਾਵੇ। ਸਾਧੂ ਸਿੰਘ ਜੱਸਲ , ਹੰਸ ਰਾਜ ਬੰਗੜ, ਗੁਰਮੁੱਖ ਲੋਕਪ੍ਰੇਮੀ ਆਦਿ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕਰਨੀ ਚਾਹੀਦੀ ਹੈ।ਸਕੂਲਾਂ ਵਿੱਚ ਬਿਜਲੀ ਦੇ ਬਿੱਲਾਂ ਅਤੇ ਸਫਾਈ ਸੇਵਕਾਂ ਦਾ ਪ੍ਰਬੰਧ ਅਤੇ ਬੀ.ਐਲ.ਓ.ਡਿਊਟੀਆਂ ਦਾ ਕੰਮ ਪਹਿਲਾਂ ਦੀ ਤਰ੍ਹਾਂ ਦੂਸਰੇ ਵਿਭਾਗਾਂ ਤੋ ਕਰਵਾਉਣਾ ਚਾਹੀਦਾ ਹੈ। ਇਹ ਭੁੱਖ ਹੜਤਾਲ ਮੰਗਾਂ ਹੱਲ ਹੋਣ ਤੱਕ ਜਾਰੀ ਰਹੇਗੀ। ਅੱਜ ਸ. ਸਿਮਰਜੀਤ ਸਿੰਘ ਬੈਂਸ ਐਮ.ਐਲ.ਏ., ਲੁਧਿਆਣਾ ਪ੍ਰਧਾਨ ਲੋਕ ਇਨਸਾਫ ਪਾਰਟੀ, ਜਰਨੈਲ ਨੰਗਲ ਸੀਨੀਅਰ ਆਗੂ ਲੋਕ ਇਨਸਾਫ ਪਾਰਟੀ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸ਼ੇਰਗਿੱਲ, ਸੰਮਤੀ ਮੈਂਬਰ ਅਮਰਜੀਤ ਖੁਤਣ, ਪ੍ਰਿਸ਼ੀਪਲ ਹਰਮੇਸ਼ ਪਾਠਕ, ਇੰ. ਪ੍ਰਦੀਪ ਮੱਲ ਸਟੂਡੰਟ ਆਗੂ, ਰੋਸ਼ਨ ਸਤਨਾਮਪੁਰਾ, ਬਲਬੀਰ ਠਾਕਰ, ਬਲਰਾਜ, ਮਨਜੀਤ ਪਲਾਹੀ, ਜੀਵਨ ਡੁਮੇਲੀ ਆਦਿ ਹਾਜਰ ਹੋਏ ਤੇ ਅਧਿਆਪਕਾਂ ਵਾਸੋ ਮੰਗ ਪੱਤਰ ਪ੍ਰਾਪਤ ਕੀਤਾ। ਸ.ਸਿਮਰਜੀਤ ਸਿੰਘ ਬੈਂਸ ਜੀ ਨੇ ਕਿਹਾ ਕਿ ਉਹ ਤੇ ਉਹਨਾਂ ਦੀ ਪਾਰਟੀ ਪੰਜਾਬ ਵਿਧਾਨਸਭਾ ਵਿੱਚ ਅਧਿਆਪਕਾਂ ਦੀ ਸਾਰੀਆਂ ਮੰਗਾਂ ਸਬੰਧੀ ਅਵਾਜ ਬੂਲੰਦ ਕਰੇਗੀ । ਉਹਨਾਂ ਨੇ ਹਰ ਸੰਭਵ ਕਾਰਵਾਈ ਕਰਨ ਦਾ ਵਚਨ ਦਿੱਤਾ। ਇਹਨਾਂ ਸਾਥੀਆਂ ਦੀ ਹੌਸਲਾ ਅਫਜਾਈ ਕਰਨ ਲਈ ਗੋਰਵ ਰਾਠੌਰ, ਜਗਦੀਸ਼ ਸਿੰਘ, ਰਾਕੇਸ਼ ਕੰਡਾ, ਰਾਮਪਾਲ, ਲਖਵੀਰ ਸਿੰਘ, ਸਤਨਾਮ ਪਰਮਾਰ ,ਕੁਲਵਿੰਦਰ ਕੌਰ, ਜੋਗਿੰਦਰ ਕੌਰ, ਕੁਲਵਿੰਦਰ, ਕੁੱਸ਼ਲਿਆ , ਕੁਲਦੀਪ ਕੌੜਾ, ਜਸਵੀਰ ਲਾਲ, ਮੁਨੀਸ਼ ਰਣਦੇਵ, ਸੁਰਿੰਦਰ ਕੁਮਾਰ, ਪਰਮਿੰਦਰ ਪਾਲ ਸਿੰਘ, ਉਰਮਿਲਾ ਦੇਵੀ, ਸੁਰਿੰਦਰ ਕੌਰ, ਅਸ਼ੌਕ ਕੁਮਾਰ, ਰਵਿੰਦਰ ਖੇੜਾ, ਤੀਰਥ ਸਿੰਘ, ਨੀਲਮ ਰਾਣੀ, ਕਮਲਦੀਪ ਕੌਰ, ਮਨਿੰਦਰ ਕੌਰ, ਮਨਜੀਤ ਕੌਰ, ਬਬੀਤਾ,ਵਿਨੀਤਾ ਜੋਸ਼ੀ, ਰੇਨੂੰ ਡੱਡਵਾਲ, ਪ੍ਰਵੀਨ ਚੋਪੜਾ, ਰੇਸ਼ਮਾ, ਸੋਨੀਆ, ਲਖਵੀਰ ਟਿੱਬੀ ,ਪਰਮਿੰਦਰ ਪਾਲ ਕੌਰ, ਸਤਿੰਦਰ ਕੌਰ ਸੈਣੀ ਆਦਿ ਅਧਿਆਪਕ ਹਾਜਰ ਸਨ।

Send this to a friend