ਜੈਤੋ, 6 ਮਾਰਚ (ਸਤਵਿੰਦਰਪਾਲ ਸਿੰਘ ਸੱਤੀ)- ਪਿਛਲੇ ਦਿਨੀ ਹੋਲੀ ਵਾਲੇ ਦਿਨ ਵਾਪਰੀ ਮੰਧਭਾਗੀ ਘਟਨਾਂ ’ਚ ਸ਼ਰਾਰਤੀ ਨੌਜ਼ਵਾਨਾ ਨੇ ਇੱਕ ਨੌਜ਼ਵਾਨ ਲੜਕੇ ਨੂੰ ਸ਼ਰੇਆਮ ਤੇਜ਼ਧਾਰ ਹਥਿਆਰਾ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਬਾਅਦ ਵਿੱਚ ਪੀੜਤ ਨੌਜ਼ਵਾਨ ਰਕੇਸ਼ ਕੁਮਾਰ ਨੇ ਬਠਿੰਡਾ ਹਸਪਾਤਲ ਪਹੁੰਚਣ ਤੋਂ ਪਹਿਲਾਂ ਦਮ ਤੋੜ ਦਿੱਤਾ ਸੀ। ਉਕਤ ਦੋਸ਼ੀ ਨੌਜਵਾਨ ਘਟਨਾ ਉਪਰੰਤ ਫਰਾਰ ਹੋ ਗਏ ਸਨ। ਫ਼ਰੀਦਕੋਟ ਦੇ ਡੀ.ਐਸ.ਪੀ.ਡੀ ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਿਸ ਥਾਣਾ ਜੈਤੋ ਦੇ ਮੁੱਖੀ ਸ: ਜਗਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਰਕੇਸ਼ ਕੁਮਾਰ ਦੇ ਕਤਲ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਘਟਨਾ ਵਾਲੇ ਦਿਨ ਆੜੀ ਉਰਫ ਰਾਧੇ ਪੁੱਤਰ ਲਸ਼ਮਣ ਦਾਸ , ਨਵਲ ਕਿਸ਼ੋਰ ਪੁੱਤਰ ਤਾਰਾ ਚੰਦ ਉਰਫ ਕਾਲੀਆ, ਅਸਵਨੀ ਕੁਮਾਰ ਉਰਫ ਭਿੰਡੀ ਪੁੱਤਰ ਭਗਵੰਤ ਕੁਮਾਰ ਉਰਫ ਭੰਤਾ, ਸਾਹਿਲ ਪੁੱਤਰ ਗਿੰਨੀ ਵਾਸੀਅਨਾ ਜੈਤੋ ਅਤੇ 5ਞ6 ਅਨਪਛਾਤੇ ਵਿਅਕਤੀ ਹੋਲੀ ਖੇਡਦੇ ਹੋਏ ਰੌਲਾ ਪਾ ਰਹੇ ਸੀ ਜਿਸ ਨੂੰ ਰਕੇਸ਼ ਕੁਮਾਰ ਅਜਿਹਾ ਕਰਨ ਤੋਂ ਰੋਕ ਰਿਹਾ ਸੀ ਉਕਤ ਇੰਨ੍ਹਾ ਵਿਅਕਤੀਆ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਰਕੇਸ਼ ਕੁਮਾਰ ਨੂੰ ਤੇਜ਼ਧਾਰ ਹਥਿਆਰਾ ਨਾਲ ਹਮਲਾ ਬੋਲ ਦਿੱਤਾ ਤੇ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ, ਉਪ ਕਪਤਾਨ ਪੁਲਿਸ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਦੌਰਾਨੇ ਤਫਤੀਸ਼ ਢੋਲਾ ਪੁੱਤਰ ਨੀਸ਼ੂ ਤੇ ਰੋਹਿਤ ਪੁੱਤਰ ਪੰਨਾ ਲਾਲ ਵਾਸੀਅਨ ਜੈਤੋ ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਕੀਤੇ ਗਏ ਸਨ , ਉਨ੍ਹਾ ਕਿਹਾ ਕਿ ਉਕਤ ਕਾਤਲ ਵਿਅਕਤੀ ਪੁਲਿਸ ਦੀ ਪਕੜ ਵਿੱਚ ਤੇ ਵਾਰਦਾਤ ਦੌਰਾਨ ਵਰਤੇ ਮਾਰੂ ਹਥਿਆਰ ਤੇ ਮੋਟਰਸਾਇਕਲ ਸਮਾਨ ਸਮੇਤ ਪੁਲਿਸ ਦੇ ਕਬਜ਼ੇ ਵਿੱਚ ਹੈ । ਇਸ ਮੌਕੇ ਇੰਸ: ਜਗਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਇਹਨਾ ਵਿਅਕਤੀਆ ਦਾ ਪੁਲਿਸ ਰਿਮਾਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।