ਜਲੰਧਰ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਪਹਿਲੀ ਸੰਜੇ ਮਹਾਜਨ ਮੇਮੋਰੀਅਲ ਸਟਾਫ ਐਥਲੈਟਿਕ ਮੀਟ ਕਾਲਜ ਕੈਂਪਸ ਦੀ ਸਪੋਰਟਸ ਗਰਾਉਡ ਵਿਖੇ ਕਰਵਾਈ ਗਈ, ਜਿਸ ਦਾ ਉਦਘਾਟਨ ਡੀ.ਏ.ਵੀ.ਮੈਨੇਜਮੈਂਟ ਕਮੇਟੀ ਦੇ ਸੈਕਟਰੀ ਸ੍ਰੀ ਅਰਵਿੰਦ ਘਈ ਨੇ ਆਪਣੇ ਕਰ ਕਮਲਾ ਨਾਲ ਕੀਤਾ।ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਮੌਕੇ ਪ੍ਰਿੰਸੀਪਲ ਵਿਜੈ ਸ਼ਰਮਾ, ਪ੍ਰਿੰਸੀਪਲ ਰਵਿੰਦਰ ਸ਼ਰਮਾ, ਐਸ.ਡੀ.ੳ. ਵੀ.ਕੇ. ਕਪੂਰ, ਰਿਟਾਇਰਡ ਫੈਕਲਟੀ ਤੇ ਸਟਾਫ ਹਾਜਰ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖੀ ਵਿਭਾਗ ਸਿਵਲ ਸ੍ਰੀ ਸੰਜੇ ਮਹਾਜਨ ਦੀ ਯਾਦ ਵਿੱਚ ਇਹ ਸਟਾਫ ਮੀਟ ਕਰਵਾਈ ਗਈ ਹੈ, ਜੋ ਹੁਣ ਹਰ ਸਾਲ ਕਰਵਾਈ ਜਾਵੇਗੀ। ਇਸ ਨਾਲ ਸਟਾਫ ਵਿਚਕਾਰ ਨੇੜਤਾ ਵੱਧਦੀ ਹੈ, ਸੇਹਤ ਵਧੀਆ ਰਹਿੰਦੀ ਹੈ ਤੇ ਕੰਮੀਪੀਟੀਸ਼ਨ ਦਾ ਜ਼ਜਬਾ ਪੈਦਾ ਹੁੰਦਾ ਹੈ। ਉਦਘਾਟਨੀ ਰੇਸ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰਿੰਸੀਪਲ ਵਿਜੇ ਕੁਮਾਰ, ਪ੍ਰਿੰਸੀਪਲ ਰਵਿੰਦਰ ਸ਼ਰਮਾ ਤੇ ਸੀਨੀਅਰ ਵਿਭਾਗ ਮੁਖੀ ਦੌੜੇ। ਇਸ ਦਾ ਕਲੈਪ ਸ੍ਰੀ ਅਰਵਿੰਦ ਘਈ ਜੀ ਨੇ ਦਿੱਤਾ। ਸ੍ਰੀ ਅਰਵਿੰਦ ਘਈ ਜੀ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ ਤੇ ਕਾਲਜ ਦਾ ਵਿਕਾਸ ਅਤੇ ਤਰੱਕੀ ਵੇਖ ਕੇ ਬਹੁਤ ਖੁਸ਼ ਹਨ। ਸਟਾਫ ਮਰਦਾਂ ਦੀ 100 ਮੀਟਰ ਦੌੜ ਵਿੱਚ ਮਕੈਨੀਕਲ ਦੇ ਸੁਂਸ਼ਾਤ ਨੇ ਪਹਿਲਾ ਤੇ ਮਕੈਨੀਕਲ ਦੇ ਹੀ ਰੋਹਿਤ ਨੇ ਦੂਜਾ ਇਨਾਮ ਜਿੱਤਿਆ। ਕੰਪਿਊਟਰ ਦੇ ਗੋਰਵ ਰਾਵਤ ਨੂੰ ਤੀਜਾ ਸਥਾਨ ਮਿਲਿਆ। ਸਟਾਫ ਔਰਤਾਂ ਦੀ 100 ਮੀਟਰ ਦੌੜ ਵਿੱਚ ਈ.ਸੀ.ਈ. ਵਿਭਾਗ ਦੀ ਪ੍ਰੀਤ ਕੰਵਲ ਨੇ ਪਹਿਲਾ, ਕੰਪਿਊਟਰ ਦੇ ਅਵਿਨਾਸ਼ ਨੇ ਦੂਜਾ ਤੇ ਸਾਇਂਸ ਵਿਭਾਗ ਦੀ ਪੂਨਮ ਨੇ ਤੀਸਰਾ ਇਨਾਮ ਜਿੱਤਿਆ। 200 ਮੀਟਰ ਸਟਾਫ ਮਰਦਾਂ ਦੀ ਦੌੜ ਵਿੱਚ ਮਕੈਨੀਕਲ ਦੇ ਰੋਹਿਤ ਨੇ ਪਹਿਲਾ, ਅਟੋਮੋਬਇਲ ਦੇ ਵਿਸ਼ਾਲ ਅਤੇ ਸਾਹਿਲ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਸਟਾਫ ਔਰਤਾਂ ਦੀ ਦੌੜ ਵਿੱਚ ਕੰਪਿਊਟਰ ਦੀ ਅਵਿਨਾਸ਼ ਨੇ ਪਹਿਲਾ ਰੋਹਿਨੀ ਨੇ ਦੂਜਾ ਤੇ ਸਾਇਂਸ ਵਿਭਾਗ ਦੀ ਪੂਨਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮਰਦਾਂ ਦੀ 4 ਣ 100 ਮੀਟਰ ਰੀਲੇਅ ਰੇਸ ਮਕੈਨੀਕਲ ਵਿਭਾਗ ਨੇ ਜਿੱਤੀ ਤੇ ਔਰਤਾਂ ਦੀ 4 ਯ 100 ਮੀਟਰ ਰੀਲੇਅ ਈ.ਸੀ.ਈ. ਤੇ ਕੰਪਿਊਟਰ ਵਿਭਾਗ ਨੇ ਸਾਂਝੇ ਤੋਰ ਤੇ ਜਿੱਤੀ।ਸਟਾਫ ਨੇ ਉਤਸਾਹ ਨਾਲ ਬਿਨਾਂ ਮੁਕਾਬਲਿਆ ਵਿੱਚ ਭਾਗ ਲਿਆ। ਇਸ ਮੌਕੇ ਸਪੋਰਟਸ ਵਿਭਾਗ ਦੇ ਮੁਖੀ ਡੀ.ਐਸ. ਰਾਣਾ ਤੇ ਡਿਪਟੀ ਮੁੱਖੀ ਸ੍ਰੀ ਕਸ਼ਮੀਰ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਪੋਰਟਸ ਮੀਟ ਵਿੱਚ ਗੋਰਵ ਸ਼ਰਮਾ , ਅੰਕੁਸ਼ ਸ਼ਰਮਾ, ਮਨਦੀਪ ਸਿੰਘ ਤੇ ਵਿਕਰਮਜੀਤ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੁਲ ਮਿਲਾ ਕੇ ਇਹ ਇੱਕ ਇਤਿਹਾਸਿਕ ਮੀਟ ਸਾਬਿਤ ਹੋਈ।