ਅਮਲੋਹ, 5 ਮਾਰਚ (ਰਣਜੀਤ ਸਿੰਘ ਘੁੰਮਣ)-ਮਾਘੀ ਕਾਲਜ ਫਾਰ ਵੂਮੈਨ ਅਮਲੋਹ ਵਿਖੇ ਰੈਡ ਰਿਬਨ ਕਲੱਬ ਦੇ ਬੈਨਰ ਦੇ ਅਧੀਨ ਏਡਜ਼ ਸੰਬੰਧੀ ਜਾਗਰੁਕਤਾ ਸੈਮੀਨਾਰ ਦਾ ਅਯੋਜਿਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਮਾਘੀ ਵਿੱਦਿਅਕ ਟਰੱਸਟ ਦੇ ਵਾਈਸ ਚੇਅਮੈਨ ਕੈਲਾਸ ਅਮਲੋਹੀ ਨੇ ਵਿਸੇਸ ਤੋਰ ਤੇ ਸਮੂਲਿਤ ਕੀਤਾ ਤੇ ਬੱਚਿਆ ਨੂੰ ਏਡਜ਼ ਅਤੇ ਐਚ.ਆਈ .ਵੀ ਸੰਬੰਧੀ ਵਿਸਥਾਰਪੁਰਵਕ ਜਾਣਕਾਰੀ ਦੇਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ । ਸੈਮੀਨਾਰ ਦੋਰਾਨ ਪ੍ਰਿਸੀਪਲ ਦਰਸ਼ਨਾ ਸਰਮਾਂ , ਕਾਰਜਕਾਰੀ ਪ੍ਰਿਸੀਪਲ ਸ਼ੁਸਮਾ ਥਾਪਰ ਤੇ ਮੈਡਮ ਸੁਖਵੀਰ ਕੋਰ ਨੇ ਵੀ ਆਪਣੇ ਵਿਚਾਰ ਪੇਸ ਕਰਕੇ ਵਿਦਿਆਰਥੀਆ ਨੂੰ ਏਡਜ਼ ਪ੍ਰਤੀ ਜਾਗਰੁਕ ਕੀਤਾ । ਸੈਮੀਨਾਰ ਦੋਰਾਨ ਵਿਦਿਆਰਥੀਆ ਚ ਲੇਖ , ਭਾਸਣ ਆਦਿ ਦੇ ਮੁਕਾਬਲੇ ਕਰਵਾਏ ਤੇ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਕਾਲਜ ਦੇ ਸਟਾਫ ਵੱਲੋ ਸਨਮਾਨ ਚਿੰਨ ਦੇਕੇ ਸਨਮਾਨ ਕੀਤਾ ਗਿਆ ਉਥੇ ਵਾਇਸ ਚੇਅਰਮੇਨ ਕੈਲਾਸ ਅਮਲੋਹ ਦਾ ਵੀ ਕਾਲਜ ਚ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ।