May 22, 2026 4:04 pm

ਰੋਟਰੀ ਕਲੱਬ ਨੇ 12 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ

ਰਾਜਪੁਰਾ, 5 ਮਾਰਚ (ਲਵਕੇਸ਼ ਕਪੂਰ)-ਇਥੋਂ ਦੇ ਭੋਗਲਾ ਰੋਡ ’ਤੇ ਨਿੱਕਾ ਸਿੰਘ ਐਨਕਲੈਵ ਵਿੱਚ ਰੋਟਰੀ ਕਲੱਬ ਗ੍ਰੇਟਰ ਦੇ ਪ੍ਰਧਾਨ ਜੇ.ਕੇ. ਭੁਟਾਨੀ, ਸਕੱਤਰ ਆਰ.ਕੇ.ਸ਼ਰਮਾ ਅਤੇ ਪ੍ਰੋਜੈਕਟ ਚੇਅਰਮੈਨ ਮਨੋਜ ਮੋਦੀ ਦੀ ਸਾਂਝੀ ਅਗਵਾਈ ’ਚ ਲੋੜਵੰਦ ਪਰਿਵਾਰਾਂ ਦੀਆਂ 12 ਲੜਕੀਆਂ ਦੇ ਵਿਆਹ ਪੂਰਨ ਧਾਰਮਿਕ ਰੀਤਾਂ ਤੇ ਰਿਵਾਜਾਂ ਨਾਲ ਕਰਵਾਏ ਗਏ। ਜਿਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਸ਼ੇਸ਼ ਮਹਿਮਾਨ ਵੱਜੋਂ ਡਾ. ਲਲਾਇਤ ਜੈਨ ਐਮ.ਡੀ. ਡਿਸਟ੍ਰਿਕਟ ਗਵਰਨਰ 3090 ਭਾਗ ਸਿੰਘ ਪੰਨੂ ਪਹੁੰਚੇ ਤੇ ਉਨ੍ਹਾਂ ਨੇ ਨਵੇ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੋਕੇ ਵਿਧਾਇਕ ਕੰਬੋਜ ਨੇ ਆਪਦੇ ਸੰਬੋਧਣ ਵਿਚ ਰੋਟਰੀ ਕਲੱਬ ਗ੍ਰੇਟਰ ਵੱਲੋਂ ਕੀਤੇ ਗਏ ਇਸ ਕਾਰਜ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਜਰੂਰਤਮੰਦ ਲੋਕਾਂ ਦੇ ਲਈ ਪੂਰੇ ਸਹਾਰੇ ਦਾ ਕੰਮ ਕਰਦੀਆਂ ਹਨ। ਕਲੱਬ ਦੇ ਪ੍ਰਧਾਨ ਜੇ.ਕੇ.ਭੁਟਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਪਿਛਲੇ 13 ਸਾਲ ਤੋਂ ਲਗਾਤਾਰ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਰਿਹਾ ਹੈ ਅਤੇ ਅੱਜ ਤਕ ਕੁਲ 144 ਲੜਕੀਆਂ ਦਾ ਵਿਆਹ ਕਰਵਾ ਚੁੱਕਾ ਹੈ। ਅੱਜ 12 ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ । ਇਸ ਮੋਕੇ ਮਾਨ ਸਿੰਘ ਸਾਬਕਾ ਪ੍ਰਧਾਨ, ਦਵਿੰਦਰ ਪਹੂਜਾ, ਕਰਮਜੀਤ ਸਿੰਘ, ਪ੍ਰੋ. ਓ.ਪੀ. ਬਤਰਾ, ਐਸ.ਪੀ. ਨੰਦਰਾਜੋਗ, ਵਿਜੈ ਪਾਲ, ਸੋਹਣ ਸਿੰਘ, ਨਰੇਸ਼ ਗੋਇਲ, ਐਚ.ਐਸ. ਅਹੂਜਾ, ਓ.ਪੀ. ਆਰੀਆ ਸਮੇਤ ਹੋਰਾਂ ਨੇ ਆਪਣੀ ਸੇਵਾ ਨਿਭਾਈ।

Send this to a friend