ਜਲੰਧਰ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਉਟਰ ਸਾਇੰਸ ਅਤੇ ਆਈ.ਟੀ ਵਿਭਾਗ ਵੱਲੋਂ ਜਲੰਧਰ ਜਿਲੇ ਦੇ 76 ਪੁਲਿਸ ਮੁਲਾਜਮਾਂ ਲਈ ਦੂਜੀ 5 ਰੋਜਾ ਕੰਪਿਉਟਰ ਅਵੇਅਰਨੈਸ ਵਰਕਸ਼ਾਪ ਸਮਾਪਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਗੁਰਮੀਤ ਸਿੰਘ-ਡੀਸੀਪੀ ਇਨਵੈਸਟੀਗੇਸ਼ਨ ਬਤੌਰ ਮੁੱਖ ਮਹਿਮਾਨ, ਸ਼੍ਰੀ ਗੌਤਮ ਸਿੰਗਲ ਏਡੀਸੀਪੀ ਜਲੰਧਰ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ ਸਟਾਫ ਸਕਤਰ, ਪ੍ਰੋ. ਨਵੀਨ ਜੋਸ਼ੀ-ਆਫਿਸ਼ਿਏਟਿੰਗ ਵਿਭਾਗਮੁਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਮੁੱਖ ਮਹਿਮਾਨ ਗੁਰਮੀਤ ਸਿੰਘ ਨੇ ਕਾਲਜ ਪ੍ਰਬੰਧਨ ਅਤੇ ਕਾਲਜ ਦੇ ਕੰਪਿਉਟਰ ਸਾਇੰਸ ਵਿਭਾਗ ਦਾ ਇਸ ਯਤਨ ਲਈ ਧੰਨਵਾਦ ਕੀਤਾ। ਸ਼੍ਰੀ ਗੋਤਮ ਸਿੰਗਲ ਨੇ ਹਾਜਰ ਮੁਲਾਜਮਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਇਸ ਦੌਰਾਨ ਸਿੱਘ ਗਏ ਕੰਪਿਉਟਰ ਦੇ ਗੁਰਾਂ ਨੂੰ ਰੁਟੀਨ ਵਿੱਚ ਪ੍ਰੈਕਟਿਸ ਕਰਕੇ ਆਪ ਨੂੰ ਬੇਹਤਰ ਬਣਾ ਕੇ ਵਧੀਆ ਬਨਣ। ਇਸ ਮੌਕੇ ਤੇ ਸ਼੍ਰੀ ਲਖਬੀਰ ਸਿੰਘ, ਸੁਖਦੀਪ ਕੌਰ, ਪੂਨਮ ਨੇ ਆਪਣਾ ਫੀਡ ਬੈਕ ਦਿੰਦਿਆਂ ਕਿਹਾ ਕਿ ਕਾਲੇਜ ਦੇ ਪ੍ਰਾਧਿਆਪਕਾਂ ਨੇ ਐਮਐਸ ਵਰਡ ਵਿਚ ਫਾਰਮੂਲਾ ਫਾਰ ਫਾਸਟ ਕੈਲਕੂਲੇਸ਼ਨਸ, ਗੂਗਲ ਇਨਪੁਟ ਟੂਲਸ ਨਾਲ ਹਿੰਦੀ ਅਤੇ ਪੰਜਾਬੀ ਵਿੱਚ ਟਾਇਪਿੰਗ, ਬਿਨਾਂ ਪੈਨ ਡ੍ਰਾਇਵ ਡਾਟਾ ਟ੍ਰਾਂਸਫਰ ਕਰਨ ਦੀ ਵਿਧੀ, ਪੀਡੀਏਫ ਫਾਇਲਾ ਬਨਾਉਣਾ, ਐਮਐਸ ਐਕਸਲ ਸ਼ੀਟ ਦੇ ਇਸਤੇਮਾਲ ਦੇ ਤੌਰ ਤਰੀਕੇ ਸਿਖਾਏ। ਇਸ ਤੋਂ ਇਲਾਵਾ ਪੁਲਿਸ ਵਿਭਾਗ ਦੇ ਤਕਨੀਸ਼ਨਾਂ ਨੇ ਇਨ੍ਹਾਂ ਸਾਰੇ ਪੁਲਿਸ ਮੁਲਾਜਮਾਂ ਨੂੰ ਸੀਸੀਐਨਟੀਐਸ-ਕ੍ਰਾਇਮ ਐਂਡ ਕ੍ਰਿਮਿਨਲ ਟ੍ਰੈਕਿੰਗ ਨੈਟਵਰਕਿੰਗ ਸਿਸਟਮ ਦੀ ਵੀ ਸਿਖਲਾਈ ਦਿੱਤੀ। ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਗੋਤਮ ਸਿੰਗਲ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਸੰਦੀਪ ਚਾਹਲ ਨੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪੁਲਿਸ ਮੁਲਾਜਮਾਂ, ਸਿਖਾਉਣ ਵਾਲੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।