ਰਾਜਪਾਲ ਵੱਲੋਂ ਸਰਕਾਰ ਦੀ ਤਿੰਨ ਸਾਲਾ ਕਾਰਗੁਜ਼ਾਰੀ ਦਾ ਲੇਖਾ ਪੇਸ਼
ਚੰਡੀਗੜ੍ਹ, 5 ਮਾਰਚ- ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਹਰਿਆਣਾ ਦੇ ਰਾਜਪਾਲ ਸ੍ਰੀ ਕਪਤਾਲ ਸਿੰਘ ਸੋਲੰਕੀ ਨੇ ਆਪਣੇ ਭਾਸ਼ਨ ਵਿੱਚ ਹਰਿਆਣਾ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਦੇ ਦੌਰਾਨ ਹੋਏ ਵਿਕਾਸ ਕਾਰਜਾਂ, ਪ੍ਰੋਜੈਕਟ, ਸੂਬੇ ’ਚ ਕੀਤੇ ਗਏ ਬਦਲਾਵਾਂ ਅਤੇ ਮਹਿਲਾਵਾਂ ਦੇ ਪ੍ਰਤੀ ਸਰਕਾਰ ਦੀ ਸੰਵੇਦਨਾ ਦਾ ਜ਼ਿਕਰ ਕੀਤਾ।ਇਸ ਦੌਰਾਨ ਰਾਜਪਾਲ ਨੇ ਹੋਰ ਵਿਕਾਸ ਕਾਰਜਾਂ ’ਚ ਹੋਏ ਖਰਚ ਨੂੰ ਵੀ ਗਿਣਵਾਇਆ।ਰਾਜਪਾਲ ਦੇ ਭਾਸ਼ਣ ਦੇ ਮੁਖ ਬਿੰਦੂਆਂ ਮੁਤਾਬਿਕ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸਰਕਾਰ ‘ਚ ਹਰਿਆਣਾ ਪਹਿਲਾਂ ਕੈਰੋਸੀਨ ਮੁਕਤ ਸੂਬਾ ਬਣਿਆ। ਇਸੇ ਤਰ੍ਹਾਂ ਸੂਬੇ ਵਿੱਚ ਸਿਖਿਅਤ ਪੰਚਾਇਤ ਦੀ ਪਹਿਲਕਦਮੀ ਲਈ ਗਈ।ਰਾਜਪਾਲ ਨੇ ਆਪਣੇ ਭਾਸ਼ਨ ਵਿੱਚ ਕੰਨਿਆ ਭਰੂਣ ਹਤਿਆ ਰੋਕਣ ਅਤੇ ਕਿਸਾਨਾਂ ਲਈ ਸਰਕਾਰ ਦੇ ਕੰਮਾਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ‘ਚ ਪਾਰਦਰਸ਼ਤਾ ਅਤੇ ਦਖਣੀ ਹਰਿਆਣਾ ਤੱਕ ਪਾਣੀ ਪਹੁੰਚਾਉਣ ਦਾ ਕੰਮ ਕਰਕੇ ਹਰਿਆਣੇ ਨੂੰ ਦੇਸ਼ ਦੇ ਪੰਜਵੇਂ ਸਥਾਨ ’ਤੇ ਪਹੁੰਚਾ ਦਿਤਾ ਹੈ।ਪ੍ਰਤੀ ਵਿਅਕਤੀ ਆਮਦਨ ਸਾਲ 2016-17 ‘ਚ 1,45,163 ਤੋਂ ਵਧ ਕੇ ਪ੍ਰਤੀ ਵਿਅਕਤੀ ਆਮਦਨ ਚਾਲੂ ਸਾਲ ‘ਚ 1,54,587 ਰੁਪਏ ਹੋ ਗਈ ਹੈ।ਸਰਕਾਰ ਨੇ ਬੇਟੀ ਬਚਾਓ ਬੇਟੀ ਪੜਾਓ ਮਿਹੰਮ ‘ਚ ਸਫਲਤਾ ਹਾਸਲ ਕੀਤੀ ਹੈ, ਸਾਲ 2017 ‘ਚ ਲਿੰਗ ਅਨੁਪਾਤ 914 ਹੋ ਗਿਆ ਹੈ।