ਝੁਨੀਰ, 4 ਮਾਰਚ (ਵਿਪਨ ਗੋਇਲ/ਬਲਜੀਤ ਪਾਲ)-ਪੰਜਾਬ ਕੌਨਵੈਂਟ ਸਕੂਲ ਝੁਨੀਰ ਵਿਖੇ ਚਾਰ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ।ਪ੍ਰਿੰਸੀਪਲ ਜਪਨੀਤ ਕੌਰ ਨੇ ਦੱਸਿਆ ਕਿ ਯੋਗਾ ਗੁਰੁ ਦੀਪ ਚੰਦ ਜੀ ਵਿਸ਼ੇਸ ਤੌਰ ਤੇ ਸਕੂਲੀ ਬੱਚਿਆ ਨੂੰ ਯੋਗਾ ਕਰਾਉਣ ਲਈ ਅਤੇ ਇਸ ਦੇ ਲਾਭ ਬਾਰੇ ਦੱਸਣ ਲਈ ਪਹੁੰਚੇ। ਉਨਾਂ ਸਮੂਹ ਬੱਚਿਆ ਨੂੰ ਯੋਗਾ ਦੇ ਲਾਭ ਅਤੇ ਯਗਿਾ ਕਰਨ ਦੇ ਢੰਗ ਤਰੀਕੇ ਬੱਚਿਆ ਨਾਲ ਸ਼ਾਂਝੇ ਕੀਤੇ।ਇਸ ਮੌਕੇ ਯੋਗਾ ਗੁਰੁ ਦੀਪ ਚੰਦ ਜੀ ਨੇ ਕਿਹਾ ਕਿ ਅੱਜ ਦੇ ਖਾਨ-ਪੀਣ ਅਤੇ ਰਹਿਣ-ਸਹਿਣ ਦੇ ਢੰਗ ਤਰੀਕਿਆ ਕਰਕੇ ਅੱਜ ਦੀ ਨੌਜਵਾਨ ਪੀੜੀ ਕੰਮ ਜਾਂ ਕਸਰਤ ਕਰਨ ਆਦਿ ਤੋ ਦੌਰ ਹੋ ਰਹੀ ਹੈ। ਉਨਾਂ ਕਿਹਾ ਕਿ ਸਰੀਰਕ ਕੰਮ ਕਰਨ ਦੀ ਬਜਾਏ ਅੱਜ ਦਾ ਵਧੇਰੇ ਕੰਮ ਬੈਠਕੇ ਕੀਤਾ ਜਾ ਰਿਹਾ ਹੈ ਅੱਜ ਦੇ ਮਸੀਨੀਰੀ ਯੁਗ ‘ਚ ਮਨੁੱਖ ਨੇ ਸਰੀਰਕ ਕੰਮ ਘਟਾ ਦਿੱਤਾ ਹੈ ਜਿਸ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਵੱਧ ਗਈਆਂ ਹਨ। ਅੱਜ ਵਧੇਰੇ ਲੋਕ ਬਲੱਡ ਪ੍ਰੈਸ਼ਰ, ਸੂਗਰ, ਤਨਾਅ, ਮੋਟਾਪਾ ਅਤੇ ਦਿਲ ਦੇ ਰੋਗਾਂ ਆਦਿ ਤੋ ਪੀੜਤ ਹਨ ਜਿਸ ਦੇ ਇਲ;ਾਜ਼ ਲਈ ਉਹ ਮਹਿੰਗਆਿ ਦਵਾਈਆਂ ਅਤੇ ਡਾਕਟਰਾਂ ਦੀ ਫੀਸ਼ਾ ਦੇ ਰਹੇ ਹਨ ਪਰ ਇਕ ਯੋਗਾ ਹੀ ਅਜਿਹਾ ਸਾਧਨ ਹੈ ਜਿਸ ਨਾਲ ਸਾਰੇ ਰੋਘਾ ਤੋ ਸੁਟਕਾਰਾਂ ਪਾਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।ਉਨਾਂ ਸਮੂਹ ਬੱਚਿਆ ਨੂੰ ਯੋਗਾ ਦਾ ਅਭਿਆਂਸ ਕਰਵਾਇਆ।ਇਸ ਮੌਕੇ ਸੁਮਨ ਅਰੋੜਾ, ਨੀਲਮ ਰਾਣੀ, ਸੁਖਪ੍ਰੀਤ ਕੌਰ, ਵੀਨਾ ਰਾਣੀ, ਜਸਮੀਤ ਕੌਰ, ਗੁਰਦੀਪ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।