May 26, 2026 10:48 am

ਸ੍ਰੀ ਅਨੰਦਪੁਰ ਸਾਹਿਬ ਦੇ ਕਬੀਰ ਭਵਨ ਵਿਖੇ ਮੁਫ਼ਤ ਅਖਾਂ ਦੇ ਚੈਕਅਪ ਕੈਂਪ ’ਚ 450 ਮਰੀਜ਼ਾਂ ਦੀ ਜਾਂਚ-315 ਨੂੰ ਵੰਡੀਆਂ ਐਨਕਾਂ

ਸ੍ਰੀ ਅਨੰਦਪੁਰ ਸਾਹਿਬ, 4 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)-ਸ੍ਰੀ ਅਨੰਦਪੁਰ ਸਾਹਿਬ ਦੇ ਚੋਈ ਬਜ਼ਾਰ ਸਥਿਤ ਕਬੀਰ ਭਵਨ ਵਿਖੇ ਅਜ ਕਬੀਰ ਪੰਥੀ ਸਮਾਜ ਸੁਧਾਰ ਸਭਾ ਵਲੋਂ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਇਕ ਰੋਜਾ ਮੁਫ਼ਤ ਅਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਵਲੋਂ ਜਿਥੇ ਲੋਕਾਂ ਦੀਆਂ ਅਖਾਂ ਦਾ ਚੈਕਅਪ ਕੀਤਾ ਗਿਆ ਓਥੇ ਹੀ ਉਨ੍ਹਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਨਗਰ ਕੌਂਸਿਲ ਸ੍ਰੀ ਅਨੰਦਪੁਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ, ਕੌਂਸਲਰ  ਨਰਿੰਦਰ ਸੈਣੀ ਅਤੇ ਕਮਲਜੀਤ ਸਿੰਘ ਵਲੋਂ ਕੀਤਾ ਗਿਆ। ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸੰਦੀਪ ਕੁਮਾਰ ਵਿਕੀ ਨੇ ਦਸਿਆ ਕਿ ਇਸ ਕੈਂਪ ਵਿਚ  ਲਗਭਗ 450 ਰੋਗੀਆਂ ਦੀਆਂ ਅਖਾਂ ਚੈਕ ਕੀਤੀਆਂ ਗਈਆਂ ਜਦਕਿ 315 ਰੋਗੀਆਂ ਨੂੰ ਮੁਫ਼ਤ ਐਨਕਾਂ ਅਤੇ 400 ਦੇ ਕਰੀਬ ਰੋਗੀਆਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ। ਉਨ੍ਹਾਂ ਨੇ ਇਹ ਵੀ ਦਸਿਆ ਕਿ ਇਸ ਕੈਂਪ ਵਿਚ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਦੇ ਅਖਾਂ ਦੇ ਮਾਹਿਰ ਡਾਕਟਰ ਪ੍ਰਦੀਪ ਗੁਪਤਾ, ਡਾ : ਵਿਨੋਦ ਪਟੇਲ ਸਮੇਤ ਹੋਰ ਸਟਾਫ ਦੇ ਮੈਂਬਰ ਨੇ ਵਿਸ਼ੇਸ਼ ਭੂਮਿਕਾ ਨਿਭਾਈ ਪ੍ਰਧਾਨ ਵਿਕੀ ਨੇ ਦਸਿਆ ਕਿ ਇਸ ਕੈਂਪ ਦੌਰਾਨ ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ ਕੌਂਸਲਰ ਨਰਿੰਦਰ ਸੈਣੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ  ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਸ ਮੰਦਿਰ ਦੇ ਭਵਨ ਨਿਰਮਾਣ ਲਈ ਇਕ ਲਖ ਰੁਪਏ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਤੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਫੌਜੀ, ਖਜਾਨਚੀ ਤ੍ਰਿਸ਼ਲਾ ਦੇਵੀ, ਉਪ ਪ੍ਰਧਾਨ ਹਰਭਜਨ ਸਿੰਘ, ਰਜਿੰਦਰ ਕੁਮਾਰੀ, ਜਸਪਾਲ ਸਿੰਘ ਪੰਮੀ, ਰਵੀ ਕਾਂਤ, ਰਜਿੰਦਰ ਸਿੰਘ, ਮਦਨ ਲਾਲ, ਪ੍ਰੇਮ ਲਤਾ , ਬਿਮਲਾ ਦੇਵੀ, ਸੰਧਿਆ ਦੇਵੀ ਅਤੇ ਭੋਲੀ ਦੇਵੀ ਸਮੇਤ ਹੋਰ ਮੈਂਬਰ ਵੀ ਹਾਜਿਰ ਸਨ।

Send this to a friend