ਫਗਵਾੜਾ, 4 ਮਾਰਚ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਲਾ ਮਹਲਾ ਲੰਗਰ ਕਮੇਟੀ ਰਜਿ. ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ 23 ਫਰਵਰੀ ਤੋਂ 4 ਮਾਰਚ ਤਕ ਹੋਲਾ ਮਹਲਾ ਸਮਾਗਮ ਵਿਚ ਸ਼ਾਮਲ ਹੋਣ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਲਗਾਏ ਅਠ ਦਿਨਾਂ ਲੰਗਰ ਦੀ ਸੇਵਾ ਸਰਬਤ ਦੇ ਭਲੇ ਦੀ ਅਰਦਾਸ ਦੇ ਨਾਲ ਸਮਾਪਤੀ ਹੋਈ। ਇਸ ਤੋਂ ਪਹਿਲਾਂ ਅਜ ਆਖਰੀ ਦਿਨ ਨੌਜਵਾਨਾਂ ਅਤੇ ਬੀਬੀਆਂ ਵਲੋਂ ਸੰਗਤਾਂ ਨੂੰ ਚਾਹ ਪਕੌੜਿਆਂ ਦੀ ਸੇਵਾ ਅਤੁਟ ਵਰਤਾਈ ਗਈ। ਲੰਗਰ ਦੀ ਸਮਾਪਤੀ ਮੌਕੇ ਬਾਬਾ ਰਿਸ਼ੀ ਸਿੰਘ ਡੇਰਾ ਤਪੋਬਨ ਪਿੰਡ ਤਨੂਲੀ ਜਿਲ੍ਹਾ ਹੁਸ਼ਿਆਰਪੁਰ ਨੇ ਸੰਗਤਾਂ ਨੂੰ ਹੋਲਾ ਮਹਲਾ ਪੁਰਬ ਦੀ ਵਧਾਈ ਦਿਤੀ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਭਲਾਈ ਦੇ ਮਾਰਗ ਤੇ ਚਲਣ ਲਈ ਪ੍ਰੇਰਿਆ। ਇਸ ਮੌਕੇ ਸੇਵਾਦਾਰਾਂ ਅਤੇ ਪਤਵੰਤਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਪਿਆਰਾ ਸਿੰਘ ਲੀਡਰ ਨੇ ਸੇਵਾ ਭਾਵਨਾ ਨਾਲ ਨਿਭਾਈ। ਇਸ ਮੌਕੇ ਕਮੇਟੀ ਪ੍ਰਧਾਨ ਸ਼ਿੰਗਾਰਾ ਸਿੰਘ ਅਤੇ ਹਰਭਜਨ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਸਾਖੀ ਮੌਕੇ ਵੀ ਹਰ ਸਾਲ ਦੀ ਤਰ੍ਹਾਂ ਸਲਾਨਾ ਲੰਗਰ ਅਤੁਟ ਵਰਤਾਏ ਜਾਣਗੇ। ਇਸ ਮੋਕੇ ਭਾਈ ਗੁਰਿੰਦਰ ਸਿੰਘ, ਭਾਈ ਉਂਕਾਰ ਸਿੰਘ ਖਾਲਸਾ, ਪਰਮਿੰਦਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਿੰਦਰ ਸਿੰਘ, ਸਰਬਜੀਤ ਸਿੰਘ, ਬਿਲੂ ਯੂ.ਕੇ., ਕੁਲਵੰਤ ਸਿੰਘ ਕੈਨੇਡਾ, ਸਾਬੀ, ਪੰਮਾ, ਹਰਪ੍ਰੀਤ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਕੁਲਵਰਨ ਸਿੰਘ, ਬਿਲੂ ਪਾਬਲਾ ਅਤੇ ਮਹਿੰਦਰ ਸਿੰਘ ਤੋਂ ਇਲਾਵਾ ਕਮੇਟੀ ਦੇ ਜਨਰਲ ਸਕਤਰ ਸੁਖਦਿਆਲ ਸਿੰਘ, ਸਹਿ ਸਕਤਰ ਬਲਿਹਾਰ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ ਸੈਣੀ, ਹਨੀ ਹਲਵਾਈ, ਸੋਹਨ ਸਿੰਘ, ਰਜਿੰਦਰ ਸਿੰਘ, ਬਿੰਦਰਜੀਤ ਸਿੰਘ, ਕਰਨੈਲ ਸਿੰਘ, ਗਗਨਦੀਪ ਸਿੰਘ, ਸੰਨੀ, ਜਗਜੀਤ ਸਿੰਘ, ਮਨਜੀਤ ਸਿੰਘ, ਹਰਜੋਤ ਸਿੰਘ, ਜਸੀ, ਗੁਰਜੋਤ ਸਿੰਘ, ਬਲਕਰਨ ਸਿੰਘ, ਪ੍ਰਭਜੋਤ ਸਿੰਘ, ਸਰਬਜੀਤ ਸਿੰਘ ਸਬਾ, ਕੁਲਵੰਤ ਸਿੰਘ, ਜਰਮਨ ਸਿੰਘ ਸੈਣੀ, ਮਨਦੀਪ ਸਿੰਘ, ਦਵਿੰਦਰ ਸਿੰਘ, ਠੇਕੇਦਾਰ ਪਰਮਜੀਤ ਸਿੰਘ, ਜਸਵੰਤ ਸਿੰਘ ਖਾਲਸਾ, ਦਲਜੀਤ ਸਿੰਘ ਕਾਲਾ, ਪਰਮਜੀਤ ਸਿੰਘ ਪੰਮਾ, ਮਹਿੰਦਰ ਸਿੰਘ ਕੈਨੇਡਾ, ਬਲਵੀਰ ਸਿੰਘ ਯੂ.ਐਸ.ਏ., ਜੋਗਿੰਦਰ ਸਿੰਘ ਸੈਣੀ, ਮਾਨ ਸਿੰਘ ਸੈਣੀ, ਜਗਤਾਰ ਸੰਧੂ, ਅਮਰਜੀਤ ਸਿੰਘ, ਕੁਲਵੰਤ ਸਿੰਘ ਬਿਟੂ, ਗੁਰਮੀਤ ਸਿੰਘ ਕਾਲਾ, ਇੰਸਪੈਕਟਰ ਗੁਲਜਾਰ ਸਿੰਘ, ਨਸੀਬ ਸਿੰਘ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ ਆਦਿ ਹਾਜਰ ਸਨ।