May 26, 2026 10:50 am

ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪੂਰਾ ਦੇਸ਼ ਪ੍ਰਭਾਵਿਤ : ਸਿੰਗਲਾ

ਲਹਿਰਾਗਾਗਾ, 4 ਮਾਰਚ (ਰਣਜੀਤ ਸਿੰਘ ਵਾਲੀਆ)-ਭਾਰਤੀ ਜਨਤਾ ਪਾਰਟੀ ਲਹਿਰਾਗਾਗਾ ਮੰਡਲ ਵਿਖੇ ਅੱਜ ਵਿਨੋਦ ਸਿੰਗਲਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਵਰਕਰਾਂ ਨੇ ਤ੍ਰਿਪੁਰਾ ਵਿੱਚ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ।ਸਿੰਗਲਾ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪੂਰਾ ਦੇਸ਼ ਪ੍ਰਭਾਵਿਤ ਹੈ।ਜਨਤਾ ਦੂਜੀਆਂ ਪਾਰਟੀਆਂ ਤੋਂ ਦੁਖੀ ਹੈ।ਜਿਸ ਦੇ ਚੱਲਦਿਆਂ ਤ੍ਰਿਪੁਰਾ ’ਚ ਵੋਟਰਾਂ ਨੇ ਤੰਗ ਆ ਕੇ ਬੀ.ਜੇ.ਪੀ. ਨੂੰ ਮੌਕਾ ਦਿੱਤਾ।ਕਾਂਗਰਸ ਪਾਰਟੀ ਨੂੰ ਹਰ ਖੇਤਰ ਵਿੱਚ ਮੂੰਹ ਦੀ ਖਾਣੀ ਪੈ ਰਹੀ ਹੈ।ਪੰਜਾਬ ਦੀ ਗੱਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਦੇ ਇੱਕ ਸਾਲ ਦੇ ਰਾਜ ਤੋਂ ਦੁਖੀ ਹੋ ਕੇ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ।ਜੇਕਰ ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਜਾਣ ਤਾਂ ਕਾਂਗਰਸ ਦਾ ਸਫਾਇਆ ਯਕੀਨੀ ਹੈ। ਕਾਂਗਰਸ ਨੇ 60 ਸਾਲਾਂ ਵਿੱਚ ਕਿਸੇ ਵੀ ਰਾਜ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ।ਇਸ ਸਮੇਂ ਮੰਡਲ ਪ੍ਰਧਾਨ ਅਸ਼ਵਨੀ ਸਿੰਗਲਾ, ਕੇਵਲ ਕ੍ਰਿਸ਼ਨ, ਦਲੀਪ ਪੰਸਾਰੀ, ਡਾ: ਮੁਕੇਸ਼ ਘਾਟੀਆ, ਸੁਰੇਸ਼ ਕੁਮਾਰ ਪਾਲਾ, ਡਾ: ਹਰਭਜਨ ਸਿੱਧੂ, ਅਵਤਾਰ ਨੰਬਰਦਾਰ ਆਦਿ ਹਾਜ਼ਰ ਸਨ।

Send this to a friend