ਨੂਰਪੁਰ ਬੇਦੀ, 4 ਮਾਰਚ (ਕਮਲਜੀਤ ਢੀਂਡਸਾ,ਬਲਜਿੰਦਰ ਸਿੱਧੂ)-ਹੋਲੀ ਭਾਰਤ ਦਾ ਪ੍ਰਮੁੱਖ ਤਿਉਹਰ ਹੈ । ਇਹ ਫਾਗਣ ਮਹੀਨੇ ਦੀ ਪੂਰਨਵਾਸ਼ੀ ਨੂੰ ਭਾਰਤ ‘ਚ ਮਨਾਈ ਜਾਦੀ ਹੈ । ਇਸ ਤਿਓੁਹਾਰ ਨੂੰ ਮਨਾਉਣ ਲਈ ਬੱਚੇ,ਨੌਜਵਾਨ ਨੂੰ ਬੇਸਵਰੀ ਨਾਲ ਇੰਤਜਾਰ ਰਹਿੰਦਾ ਹੈ । ਬਲਾਕ ਨੂਰਪੁਰ ਬੇਦੀ ਦੇ ਇਲਾਕੇ ‘ਚ ਹੋਲੀ ਦਾ ਤਿਓਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ । ਨੌਜਵਾਨ ਨੇ ਰੰਗ ਦਾ ਟਿੱਕਾ ਲਗਾ ਕੇ ਤੇ ਬੱਚਿਆਂ ਨੇ ਪਿਚਕਾਰੀਆਂ ਨਾਲ ਹੋਲੀ ਖੇਡੀ ਨੂਰਪੁਰ ਬੇਦੀ ਦੇ ਗਲੀ ਮੁਹੱਲੇ,ਬਜ਼ਾਰ ਅਤੇ ਬੱਸ ਸਟੈਡ ਤੇ ਨੌਜਵਾਨਾਂ ਦੀਆਂ ਟੋਲੀਆਂ ਨੇ ਖੂਬ ਹੋਲੀ ਖੇਡ ਕੇ ਆਨੰਦ ਮਾਣੀਆਂ । ਰਣਜੀਤ ਸਿੰਘ ਕੰਡਾ,ਗੋਰਵ ਕੰਡਾ,ਸ਼ਿਵ ਕੁਮਾਰ ਰਿਕੂ,ਰਸਪਾਲ ਸਿੰਘ,ਰਮਨ ਕੁਮਾਰ,ਰਾਜ ਕੁਮਾਰ ਲੂੰਬਾ,ਸੁਭਾਸ਼ ਵਰਮਾ ਅਤੇ ਸੂਬੇਦਾਰ ਉਮਪ੍ਰਕਾਸ਼ ਨੇ ਬੱਚਿਆ ਨੂੰ ਹੋਲੀ ਦਾ ਮਹੱਤਵ ਤੇ ਹੋਲੀ ਕਿਓੁ ਮਨਾਈ ਜਾਦੀ ਹੈ ਇਸ ਦੀ ਜਾਣਕਾਰੀ ਦਿੱਤੀ । ਉਹਨਾ ਬੱਚਿਆ ਤੇ ਨੌਜਵਾਨਾਂ ਨੂੰ ਸਿੰਥੇਟਿਕ ਰੰਗ ਲਾਉਣ ਤੇ ਹੋਣ ਵਾਲੇ ਨੁਕਸਾਨ ਸਮਝਾਏ ਅਤੇ ਉਹਨਾ ਨੂੰ ਈਕੋ ਕਰੋਡਲੀ ਕਲਰਸ ਦਾ ਇਸਤੇਮਾਲ ਕਰਨ ਅਤੇ ਸਿਰਫ ਤਿਲਕ ਲਗਾਉਣ, ਪਾਦੀ ਨੂੰ ਵਿਅਰਥ ਨਾ ਕਰਨ ਦਾ ਸੰਦੇਸ਼ ਦਿੱਤਾ । ਸੂਬੇਦਾਰ ਬਲਵੰਤ ਸਿੰਘ ਨੇ ਹੋਲੀ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਹੋਲੀ ਵੱਦੀ ਤੇ ਸੱਚ ਦੀ ਜਿੱਤ ਹੈ । ਉਨਾਂ ਦੱਸਿਆ ਕਿ ਹਿਰਨਿਆ ਕਸ਼ਪ ਦਾ ਪੁੱਤਰ ਪ੍ਰਲਾਦ ਸੀ ਜਿਸ ਨੇ ਹਮੇਸ਼ਾ ਹੀ ਭਗਵਾਨ ਵਿਸ਼ਨੂੰ ਦੀ ਭਗਤੀ ਕੀਤੀ । ਹੋਲੀਕਾ ਹਿਰਨਿਆ ਕਸ਼ਪ ਦੀ ਭੈਣ ਸੀ । ਉਸ ਨੇ ਪ੍ਰਲਾਦ ਨੂੰ ਅਗਨ ਭੇਂਟ ਕਰਨ ਲਈ ਜਲਦੀ ਚਿਤਾ ਤੇ ਬੈਠ ਗਈ । ਪਰ ਪ੍ਰਲਾਦ ਦਾ ਕੁਝ ਨਹੀ ਬਿਗੜਿਆ ਅਤੇ ਹੋਲੀਕਾ ਸੜ ਕੇ ਸਵਾਹ ਹੋ ਗਈ ਸੀ