ਮੂਨਕ, 4 ਮਾਰਚ (ਪੀ.ਟੀ.) ਪਿਛਲੇ ਸਾਲ ਸੇਟਟ ਬੈਂਕ ਆਫ ਇੰਡੀਆ ਦੀ ਮੂਨਕ ਬ੍ਰਾਚ ਵਿਚ ਹੁਏ ਫਰਾਡ ਦੀ ਗੁਛੀ ਸੁਲਝ ਗਈ ਲਗਦੀ ਹੈ ਪਰ ਪੁਲਿਸ ਦੋਸ਼ੀ ਨੂੰ ਗਿਰਫਤਾਰ ਕਰ ਜਾਂਚ ਵਿਚ ਜੁਟੀ ਹੈ ਸੁਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਠੂਆ ਦੇ ਨਿੱਕਾ ਸਿੰਘ ਪੁਤਰ ਭਗਤ ਸਿੰਘ ਦੇ ਖਾਤੇ ਵਿਚੋਂ ਕਿਸੇ ਵਿਆਕਤੀ ਦੁਆਰਾ 28-11-2017 ਨੂੰ ਉਸਕੇ ਨਾਮ ਦਾ ਬਾਉਚਰ ਭਰ ਕੇ ਉਸਦੇ ਖਾਤੇ ਚੋਂ ਇਕ ਲੱਖ ਅਸੀ ਹਜ਼ਾਰ ਇਸੇ ਤਰ੍ਹਾਂ 29-11-2017 ਨੂੰ ਇਸੇ ਤਰ੍ਹਾਂ ਇਕ ਲੱਖ ਨਬੇ ਹਜ਼ਾਰ ਕੁਲ ਰਕਮ ਤਿਨ ਲੱਖ ਸੱਤਰ ਹਜ਼ਾਰ ਰਪਏ ਨਿਕਾਲ ਲਿਏ ਗਏ ਪਰ ਜਦੋਂ ਇਸ ਸੰਬਧੀ ਨਿੱਕਾ ਸਿੰਘ ਨੇ ਬੈਂਕ ਵਿਚ ਆ ਕੇ ਦੱਸਿਆ ਤਾਂ ਉਹ ਹੈਰਾਨ ਰਹ ਗਿਆ।
ਇਹ ਮਾਮਲਾ ਕਾਫੀ ਪਾਪੂਲਰ ਹੋਣ ਕਾਰਨ ਬੈਂਕ ਦੇ ਕੁਝ ਮੁਲਾਜ਼ਮਾ ਨੇ ਨਿੱਕਾ ਸਿੰਘ ਨਾਲ ਸਮਝੋਤਾ ਕਰ ਰਕਮ ਅਦਾ ਕਰ ਦੀ ਮਾਮਲਾ ਪੁਲਿਸ ਕੋਲ ਦਰਜ ਸੀ ਇਸ ਮਾਮਲੇ ਸੰਬਧੀ ਪੁਲਿਸ ਨੇ ਹੁਣ ਪਰਮੋਦ ਕੁਮਾਰ ਪੁਤਰ ਰਾਮ ਸਿੰਘ ਪਾਤੜਾ ਨੂੰ ਗਿਰਫਤਾਰ ਕਰ ਲਿਆ ਅਤੇ ਜਾਂਚ ਵਿੱਚ ਜੁਟੀ ਗਈ ਪਰ ਇਸ ਜਾਂਚ ਵਿਚ ਦੇਰੀ ਹੋਣ ਕਾਰਨ ਲੋਕਾਂ ਵਿਚ ਸਂਦੈ ਦਾ ਬਾਜ਼ਾਰ ਗਰਮ ਹੋ ਗਿਆ ਹੈ